12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਵਜ਼ੀਫਾ-ਪ੍ਰਿੰਸੀਪਲ

ਚਵਿੰਡਾ ਦੇਵੀ, 11 ਅਗਸਤ (ਸਤਪਾਲ ਸਿੰਘ ਢੱਡੇ)- ਲੋਕ ਭਲਾਈ ਸੰਸਥਾ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਖਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਬੀ. ਏ.

ਅਜੀਤ ਡੈਸਕ 12-08-2026
ਚਵਿੰਡਾ ਦੇਵੀ, 11 ਅਗਸਤ (ਸਤਪਾਲ ਸਿੰਘ ਢੱਡੇ)- ਲੋਕ ਭਲਾਈ ਸੰਸਥਾ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਖਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਬੀ. ਏ. ਸਮੈਸਟਰ ਛੇਵਾਂ ਨੂੰ 23 ਹਜ਼ਾਰ ਰੁਪਏ ਅਤੇ ਮੁਸਕਾਨਦੀਪ ਕੌਰ ਬੀ.ਸੀ.ਏ. ਸਮੈਸਟਰ ਪੰਜਵਾਂ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵਜ਼ੀਫੇ ਵਜੋਂ ਪ੍ਰਾਪਤ ਹੋਈ । ਉਪਰੋਕਤ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਨੇ ਦੱਸਿਆ ਕਿ ਰੂਰਲ ਏਰੀਆ ਦਾ ਕਾਲਜ ਹੋਣ ਕਰਕੇ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ, ਜਿਹੜੇ ਆਰਥਿਕ ਤੌਰ ‘ਤੇ ਪਛੜੇ ਪਰਿਵਾਰਾਂ ’ਚੋਂ ਹੁੰਦੇ ਹਨ । ਉਹ ਪੜ੍ਹਨਾ ਤਾਂ ਚਾਹੁੰਦੇ ਹਨ ਪਰੰਤੂ ਆਪਣੀ ਫ਼ੀਸ ਦੇਣ ’ਚ ਅਸਮਰੱਥ ਹੁੰਦੇ ਹਨ । ਸਾਡੇ ਕਾਲਜ ’ਚ ਇਸ ਸਮੇਂ ਅੱਠ ਦੇ ਕਰੀਬ ਭਲਾਈ ਸਕੀਮਾਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਤਹਿਤ 129 ਐੱਸ .ਸੀ ਵਿਦਿਆਰਥੀਆਂ ਨੂੰ ਨੈਸ਼ਨਲ ਸਕਾਲਰਸ਼ਿਪ, 14 ਵਿਦਿਆਰਥੀਆਂ ਨੂੰ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਵਿੱਤੀ ਸਹਾਇਤਾ, 15 ਵਿਦਿਆਰਥੀਆਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿੱਤੀ ਸਹਾਇਤਾ, ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਸ਼ੇਸ਼ ਸਕਾਲਰਸ਼ਿੱਪ ਤੋਂ ਇਲਾਵਾ ਪਿਤਾ ਰਹਿਤ ਅਤੇ ਸਕੇ ਭੈਣ ਭਰਾਵਾਂ ਲਈ ਕਾਲਜ ਵਲੋਂ ਵਿਸ਼ੇਸ਼ ਰਿਆਇਤ ਮੁਹਈਆ ਕਰਵਾਈ ਜਾਂਦੀ ਹੈ। ਕਾਲਜ ਵਿਚ ਬੀ. ਏ., ਬੀ. ਐੱਸ.ਸੀ., ਬੀ. ਕਾਮ, ਬੀ.ਸੀ.ਏ., ਸੀ.ਸੀ.ਏ, +1, +2 ਆਰਟਸ, ਕਾਮਰਸ, ਸਾਇੰਸ ਕੋਰਸਾਂ ਵਿਚ ਸੀਮਤ ਸੀਟਾਂ ਬਾਕੀ ਹਨ ਤੇ ਦਾਖਲਾ ਅਜੇ ਵੀ ਚੱਲ ਰਿਹਾ ਹੈ।
ਪਿਛਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਜਿੱਤੇ 22 ਤਗਮੇ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਕਲਿਆਣਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।