04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਚਿੱਪ ਵਾਲੇ ਮੀਟਰ ਪੁੱਟ ਕੇ ਰੋਸ ਪ੍ਰਦਰਸ਼ਨ

ਚੋਗਾਵਾਂ, 3 ਅਗਸਤ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਦੇ ਪਿੰਡਾਂ ਵਿਚ ਪਾਵਰਕਾਮ ਮਹਿਕਮੇਂ ਵਲੋਂ ਚਿੱਪਾਂ ਵਾਲੇ ਮੀਟਰ ਲਗਾਉਣ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ, ਕਸ਼ਮੀਰ ਸਿੰਘ ਡੱਗਤੂਤ ਸਮੇਤ ਸਮੂਹ ਕਿਸਾਨਾਂ ਨੇ ਪਿੰਡ ਡੱਗ ਤੂਤ, ਵੇਹਰਾ ਅਤੇ ਮੰਡਿਆਂਵਾਲ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਅਜੀਤ ਡੈਸਕ 04-08-2026
ਚੋਗਾਵਾਂ, 3 ਅਗਸਤ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਦੇ ਪਿੰਡਾਂ ਵਿਚ ਪਾਵਰਕਾਮ ਮਹਿਕਮੇਂ ਵਲੋਂ ਚਿੱਪਾਂ ਵਾਲੇ ਮੀਟਰ ਲਗਾਉਣ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ, ਕਸ਼ਮੀਰ ਸਿੰਘ ਡੱਗਤੂਤ ਸਮੇਤ ਸਮੂਹ ਕਿਸਾਨਾਂ ਨੇ ਪਿੰਡ ਡੱਗ ਤੂਤ, ਵੇਹਰਾ ਅਤੇ ਮੰਡਿਆਂਵਾਲ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਚਿੱਪ ਵਾਲੇ ਮੀਟਰ ਲਾਹ ਕੇ ਬਿਜਲੀ ਦਫਤਰ ਲੋਪੋਕੇ ਜਮ੍ਹਾਂ ਕਰਵਾਏ। ਇਸ ਮੌਕੇ ਰਣਜੀਤ ਮੁਹਾਰ ਤੇ ਕਿਸਾਨ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡਾਂ ਵਿਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਚਿੱਪ ਵਾਲੇ ਮੀਟਰ ਲਗਾਏ ਜਾਣ ਤਾਂ ਵੀ ਸਾਡੀ ਜਥੇਬੰਦੀ ਵਲੋਂ ਇਸਦਾ ਡਟਵਾਂ ਵਿਰੋਧ ਕਰਦੇ ਹੋਏ ਪਿੰਡਾਂ ‘ਚ ਚਿੱਪ ਵਾਲੇ ਮੀਟਰ ਪੁੱਟ ਕੇ ਕਿਸਾਨ ਮਜ਼ਦੂਰਾਂ ਨੇ ਮਹਿਕਮੇ ਖ਼ਿਲਾਫ਼ ਧਰਨੇ ਵੀ ਲਗਾਏ ਪਰ ਸਰਕਾਰ ਤੇ ਪਾਵਰਕਾਮ ਕਾਰਪੋਰੇਸ਼ਨ ਲੋਕਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪਿੰਡਾਂ ਵਿਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣੇ ਬੰਦ ਨਾ ਕੀਤੇ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਬੂਟਾ ਸਿੰਘ ਤੂਤ, ਰਣਜੀਤ ਸਿੰਘ, ਲਾਡੀ ਫੌਜੀ, ਟਹਿਲ ਸਿੰਘ ਤੂਤ, ਬੂਟਾ ਸਿੰਘ ਡੱਗ, ਜਰਨੈਲ ਸਿੰਘ ਮੰਡਿਆਂਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਰ ਪਬਲਿਕ ਸਕੂਲ ਖੱਬੇ ਰਾਜਪੂਤਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਗੁਰਭੇਜ ਸਿੰਘ ਸਮਰਥਕਾਂ ਸਮੇਤ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।