09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਹਲਕਾ ਵਿਧਾਇਕ ਟੌਂਗ ਨੇ ਪੰਜਾਬ ਸਰਕਾਰ ਸਮਾਰਟ ਰਾਸ਼ਨ ਕਾਰਡ ਸਕੀਮ’ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 24-07-2026

ਬਾਬਾ ਬਕਾਲਾ ਸਾਹਿਬ, 23 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ‘ਪੰਜਾਬ ਸਰਕਾਰ ਸਮਾਰਟ ਰਾਸ਼ਨ ਕਾਰਡ ਸਕੀਮ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਚੋਣਾਂ ਦੌਰਾਨ ਕੀਤੇ ਗਏ ਇਕ ਇਕ ਵਾਅਦੇ ਨੂੰ ਪੂਰਾ ਕਰ ਦਿੱਤਾ ਗਿਆ ਹੈ, ਉਥੇ ਸਗੋਂ ਹੁਣ ਹਰੇਕ ਵਰਗ ਨੂੰ ਉਹ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਅਸੀਂ ਵਾਅਦਾ ਹੀ ਨਹੀਂ ਸੀ ਕੀਤਾ, ਪਰ ਸਰਕਾਰ ਨੇ ਆਪਣਾ ਫਰਜ਼ ਪਛਾਣਦਿਆਂ ਵਧ ਚੜ੍ਹ ਕੇ ਸਹੂਲਤਾਂ ਦੇਣ ਵਿਚ ਮੋਹਰੀ ਰੋਲ ਅਦਾ ਕੀਤਾ ਹੈ। ਉਨ੍ਹਾਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਅਨੁਸੂਚਿਤ ਜਾਤੀ (ਐੱਸ.ਸੀ.) ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ, 2026 ਤੱਕ ਆਪਣੇ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਲਾਜ਼ਮੀ ਤੌਰ ‘ਤੇ ਮੁਕੰਮਲ ਕਰਵਾਉਣ, ਤਾਂ ਜੋ ਉਨ੍ਹਾਂ ਦੀ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਡਾਇਰੈਕਟ ਬੈਨਿਫਿਟ ਟਰਾਂਸਫਰ (ਡੀ.ਬੀ.ਟੀ.) ਰਾਹੀਂ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਸਕੇ । ਇਸ ਮੌਕੇ ਵਾਰਡ ਨੰ: 6 ਤੋਂ ਕੌਂਸਲਰ ਗੁਰਮੀਤ ਸਿੰਘ ਪਨੇਸਰ, 2 ਤੋਂ ਕੌਂਸਲਰ ਜੈਮਲ ਸਿੰਘ ਭੁੱਲਰ, ਵਾਰਡ ਨੰ: 11 ਤੋਂ ਰਵੀ ਸਿੰਘ, ਵਾਰਡ ਨੰ: 3 ਤੋਂ ਕੌਂਸਲਰ ਗੁਰਮੀਤ ਕੌਰ, ਤੇਜਿੰਦਰ ਸਿੰਘ ਬਾਰੀਆ, ਕੌਂਸਲਰ ਵਿਸ਼ਾਲ ਮੰਨਣ, ਪਰਮਜੀਤ ਸਿੰਘ (ਵਾਰਡ ਨੰ: 4), ਬਲਦੇਵ ਸਿੰਘ, ਸੰਜੀਵ ਕੁਮਾਰ, ਗੁਰਦੀਪ ਸਿੰਘ, ਅਜ਼ਾਦਬੀਰ ਸਿੰਘ, ਕਾਬਲ ਸਿੰਘ ਅਤੇ ਹੋਰ ਹਾਜ਼ਰ ਸਨ ।

ਪਿਛਲੀ ਖ਼ਬਰ ਰਾਹੁਲ ਗਾਂਧੀ ਨਾਲ ਧੱਕਾ-ਮੁੱਕੀ ਕਰਕੇ ਕੇਂਦਰ ਸਰਕਾਰ ਨੇ ਆਪਣੀ ਬੁਖਲਾਹਟ ਦਾ ਸਬੂਤ ਦਿੱਤਾ-ਸਿੱਕੀ, ਪੱਖੋਕੇ ਅਗਲੀ ਖ਼ਬਰ ਪਹਿਲੀ ਬਰਸਾਤ ਨਾਲ ਹੀ ਸਰਹੱਦੀ ਖੇਤਰ ’ਚ ਹੜ੍ਹ ਵਰਗੇ ਹਾਲਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।