09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਰਕਾਰ ਵਲੋਂ ਧੁੱਸੀ ਬੰਨ੍ਹ ਨਾ ਮਜ਼ਬੂਤ ਕਰਨ ਕਰ ਕੇ ਹੜ੍ਹਾਂ ਦਾ ਖਤਰਾ ਬਣਿਆ-ਬੋਨੀ ਅਜਨਾਲਾ

ਅਜੀਤ ਡੈਸਕ 24-07-2026

ਰਮਦਾਸ/ਗੱਗੋਮਾਹਲ/ਅਜਨਾਲਾ, 23 ਜੁਲਾਈ (ਵਾਹਲਾ, ਸੰਧੂ, ਢਿੱਲੋਂ)- ਦਰਿਆ ਰਾਵੀ ’ਚ ਪਾਣੀ ਦਾ ਪੱਧਰ ਵਧਣ ਪਿੱਛੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਧੁੱਸੀ ’ਤੇ ਦਰਿਆ ਰਾਵੀ ਦਾ ਦੌਰਾ ਕੀਤਾ । ਸਰਹੱਦੀ ਪਿੰਡ ਘੋਨੇਵਾਹਲਾ ਨੇੜੇ ਰਾਵੀ ਦਰਿਆ ਦੇ ਪੁਲ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੇਕਰ ਸਮੇਂ ਸਿਰ ਹੜ੍ਹ ਰੋਕਣ ਲਈ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਨਾ ਸਤਾਉਂਦਾ। ਉਨ੍ਹਾਂ ਕਿਹਾ ਕਿ ਦਰਿਆ ਵਿਚੋਂ ਨਾਜਾਇਜ ਮਾਇਨਿੰਗ ਕਾਰਨ ਜਿੱਥੇ ਦਰਿਆ ਦੇ ਕੰਢੇ ਖਸਤਾ ਹਾਲਤ ਵਿਚ ਹਨ, ਉੱਥੇ ਖੇਤਰ ਦੀਆਂ ਸਮੁੱਚੀਆਂ ਸੜਕਾਂ ਬਦਹਾਲੀ ’ਚ ਹਨ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਹੜ੍ਹਾਂ ਪਿਛੋਂ ਧੁੱਸੀ ਤੇ ਨੌਮਣੀ ਦੇ ਟੁੱਟੇ ਬੰਨ੍ਹ ਕਾਰਸੇਵਾ ਵਾਲੇ ਸੰਤਾਂ ਵਲੋਂ ਬੰਨ੍ਹੇ ਗਏ ਸਨ ਪ੍ਰੰਤੂ ਸਰਕਾਰੀ ਤੰਤਰ ਨੇ ਇਨ੍ਹਾਂ ਨੂੰ ਮਜਬੂਤ ਕਰਨ ਲਈ ਯਤਨ ਨਹੀਂ ਕੀਤੇ ਜਦੋਂ ਕਿ ਇਨ੍ਹਾਂ ਨਾਲ ਪੱਥਰ ਲਗਾ ਕੇ ਹੜ੍ਹਾਂ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਸੀ । ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਗੁਰਿੰਦਰ ਸਿੰਘ ਬੱਲ, ਅਸ਼ੋਕ ਮੰਨਣ, ਰਮਨ ਜੁਲਕਾ, ਸਾਬਕਾ ਕੌਂਸਲਰ ਅਮਰ ਸਿੰਘ, ਬਲਵੰਤ ਸਿੰਘ ਕੋਠੇ, ਪ੍ਰਧਾਨ ਨੱਥਾ ਸਿੰਘ ਰਮਦਾਸ, ਕਰਤਾਰ ਸਿੰਘ, ਰਾਜ ਕੁਮਾਰ, ਜਗਜੀਤ ਸਿੰਘ, ਸਵਿੰਦਰਜੀਤ ਸਿੰਘ, ਗੁਰਕ੍ਰਿਪਾਲ ਸਿੰਘ ਮਾਹਲ, ਹਰਭਿੰਦਰ ਸਿੰਘ ਭਿੰਦਾ, ਬਿਕਰਮਜੀਤ ਸਿੰਘ, ਰਘਬੀਰ ਸਿੰਘ, ਨੰਬਰਦਾਰ ਗੁਰਭੇਜ ਸਿੰਘ, ਫੌਜੀ ਦੀਦਾਰ ਸਿੰਘ, ਸੰਦੀਪ ਸਰਪਾਲ, ਦੀਪੂ ਅਰੋੜਾ ਅਜਨਾਲਾ, ਬਿਕਰਮ ਬੇਦੀ, ਹਤਿੰਦਰ ਬੱਬਰ, ਰਕੇਸ਼ ਮਰਵਾਹ, ਵਿਸ਼ੂ ਸ਼ਰੀਨ, ਸੌਰਭ ਸ਼ਰੀਨ, ਹਰਜੀਤ ਰਮਦਾਸ, ਬੀਬੀ ਦਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਪਹਿਲੀ ਬਰਸਾਤ ਨਾਲ ਹੀ ਸਰਹੱਦੀ ਖੇਤਰ ’ਚ ਹੜ੍ਹ ਵਰਗੇ ਹਾਲਾਤ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਨੂੰ ਸਜਾਇਆ ਜਾਵੇਗਾ ਕੀਰਤਨ ਦਰਬਾਰ : ਡਾ. ਨਿੱਜਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।