09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ, ਖੇਤ ਬਣੇ ਝੀਲਾਂ-ਸੁੱਖ ਔਜਲਾ

ਅਜੀਤ ਡੈਸਕ 24-07-2026

ਗੱਗੋਮਾਹਲ/ਅਜਨਾਲਾ/ਰਮਦਾਸ 23 ਜੁਲਾਈ (ਸੰਧੂ, ਢਿੱਲੋਂ, ਵਾਹਲਾ)- ਮਾਨਸੂਨ ਦੀ ਪਹਿਲੀ ਦੇ ਤੇਜ਼ ਬਾਰਿਸ਼ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਅੰਦਰ ਹਾਲਾਤ ਫਿਰ ਤੋਂ ਚਿੰਤਾਜਨਕ ਕਰ ਦਿੱਤੇ ਹਨ । ਪਿਛਲੇ ਸਾਲ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਹੋਈ ਤਬਾਹੀ ਅੱਜ ਵੀ ਖੇਤਰ ਦੇ ਲੋਕਾਂ ’ਤੇ ਮੰਡਰਾ ਰਹੀ ਹੈ। ਉਕਤ ਵਿਚਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤੇ । ਉਨ੍ਹਾਂ ਕਿਹਾ ਕਿ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਗੱਗੋਮਾਹਲ, ਡਿਆਲ ਭੱਟੀ, ਅਨੈਤਪੁਰਾ, ਹਰੜ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਦੀ ਫਸਲਾਂ ਪਾਣੀ ’ਚ ਡੁੱਬ ਚੁੱਕੀਆਂ ਹਨ ਜਿਸ ਕਰਕੇ ਹੜ੍ਹ ਦੀ ਮਾਰ ਝੱਲ ਚੁੱਕੇ ਕਿਸਾਨਾਂ ਦੀ ਹਾਲਤ ਚਿੰਤਾਜਨਕ ਹੈ । ਸੁੱਖ ਔਜਲਾ ਨੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਹਾ ਕਿ ਜੇਕਰ ਨਾਲਿਆਂ ਦੀ ਖਲਾਈ ਕੀਤੀ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਬੰਧਨ ਟੀਮਾਂ ਜਲਦ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲੈਣ ਲਈ ਭੇਜਣ ਕਿਉਂਕਿ ਰੇਤਾ ਦੀ ਨਿਕਾਸੀ ਮੌਕੇ ਦਰਿਆ ਦੇ ਕੰਢਿਆਂ ਨੂੰ ਤੋੜਿਆ ਗਿਆ ਹੈ ਤੇ ਹੁਣ ਇਹ ਪਾਣੀ ਦੇ ਵਹਾਅ ਨੂੰ ਰੋਕ ਨਹੀਂ ਪਾਉਣਗੇ ।

ਪਿਛਲੀ ਖ਼ਬਰ ਬਰਸਾਤੀ ਪਾਣੀ ਨਾਲ ਪਿੰਡ ਮਾਹਲ ਜਲਥਲ, ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦੀ ਚਿਤਾਵਨੀ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਚੇਤਨਾ ਮਾਰਚ ’ਚ ਬਾਬਾ ਬਕਾਲਾ ਸਾਹਿਬ ਤੋਂ ਵੱਡੀ ਗਿਣਤੀ ਸੰਗਤ ਕਰੇਗੀ ਸ਼ਮੂਲੀਅਤ-ਜਥੇਦਾਰ ਜਲਾਲ ਉਸਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।