17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਰਕਾਰ ਵਲੋਂ ਔਰਤਾਂ ਦੇ ਖਾਤਿਆਂ ’ਚ ਪੈਸੇ ਪਾ ਕੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਿਆ-ਪਰਵੀਨ ਕੁਮਾਰੀ ਲੁੱਧੜ

ਅਜੀਤ ਡੈਸਕ 05-07-2026
ਜੇਠੂਵਾਲ, 4 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਿਆਂ ਕਰਦਿਆਂ ਹੋਇਆਂ 1 ਜੁਲਾਈ ਤੋਂ ਸ਼ੁਰੂ ਹੋਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਆਪ ਸਰਕਾਰ ਵਲੋਂ ਮਹਿਲਾਵਾਂ ਦੇ ਖਾਤਿਆਂ ਵਿਚ 3000 ਤੇ 4500 ਰੁਪਏ ਪਾ ਕੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਿਆ ਅਤੇ ਸਰਕਾਰ ਨੇ ਵਿਰੋਧੀਆਂ ਨੂੰ ਸਪਸ਼ਟ ਕਰਤਾ ਹੈ ਜੋ ਕਿਹਾ ਉਹ ਕਰ ਵਿਖਾਇਆ। ਉਕਤ ਪ੍ਰਗਟਾਵਾ ਆਪ ਪਾਰਟੀ ਦੀ ਮਹਿਲਾ ਆਗੂ ਤੇ ਬਲਾਕ ਸੰਮਤੀ ਮੈਂਬਰ ਬੀਬੀ ਪਰਵੀਨ ਕੁਮਾਰੀ ਲੁੱਧੜ ਵਲੋਂ ਸਰਪੰਚ ਰਾਜ ਕੁਮਾਰ ਦੇ ਗ੍ਰਹਿ ਵਿਖੇ ਮਹਿਲਾ ਵਰਕਰਾਂ ਦੀ ਹੋਈ ਧੰਨਵਾਦ ਮੀਟਿੰਗ ਦੌਰਾਨ ਕੀਤਾ।
ਬੀਬੀ ਪਰਵੀਨ ਕੁਮਾਰੀ ਲੁੱਧੜ ਨੇ ਕਿਹਾ ਕਿ ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਇਹ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਲਕਾ ਮਜੀਠਾ ਦੇ ਹਰੇਕ ਪਿੰਡ ਵਿਚ ਮਾਵਾਂ ਧੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਿਰਤੋੜ ਯਤਨ ਕੀਤਾ ਗਿਆ ਅਤੇ ਪਿੰਡ ਪੱਧਰ ’ਤੇ ਕੈਂਪ ਲਾ ਕੇ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਹਰ ਪਿੰਡ ਵਿਚ ਵੱਡੇ ਪੱਧਰ ’ਤੇ ਫਾਰਮ ਭਰੇ ਗਏ ਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਵਿਚ ਕਰਵਾਏ ਜਾ ਰਹੇ ਕਰੋੜਾਂ ਦੇ ਵਿਕਾਸ ਕਾਰਜ ਤੇ ਸਰਕਾਰ ਦੀਆਂ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਸ ਸਦਕਾ ਹਲਕੇ ਵਿਚ ਆਪ ਪਾਰਟੀ ਦੀ ਚੜਤ ਬਰਕਰਾਰ ਹੈ। ਇਸ ਮੌਕੇ ਸਰਪੰਚ ਰਾਜਕੁਮਾਰ, ਡਾਕਟਰ ਰਕੇਸ਼ ਕੁਮਾਰ, ਸਾਗਰ ਸਿੰਘ, ਤਨੂੰ ਸ਼ਰਮਾ, ਰੇਨੂ ਸ਼ਰਮਾ, ਯਮਨਾ, ਸੁਖਮਨਪ੍ਰੀਤ ਕੌਰ, ਸੁਖਵੰਤ ਕੌਰ, ਕੋਮਲ ਕੌਰ, ਸੀਰਤ ਕੈਂਥ, ਮਨਦੀਪ ਕੌਰ, ਸ਼ਰਨਪ੍ਰੀਤ ਕੌਰ, ਬੌਬੀ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ।
ਪਿਛਲੀ ਖ਼ਬਰ ਪਿੰਡ ਸਠਿਅਲਾ ਤੋਂ ਗਾਜੀਵਾਲ ਸੰਪਰਕ ਸੜਕ ਦਾ ਮੰਦਾ ਹਾਲ, ਲੋਕਾਂ ’ਚ ਰੋਸ ਅਗਲੀ ਖ਼ਬਰ ਮਾਨ ਸਰਕਾਰ ਦਾ ਸਰਪੰਚਾਂ ਨੂੰ 10,000 ਰੁਪਏ ਮਹੀਨਾਵਾਰ ਮਾਣਭੱਤਾ ਦੇਣ ਦਾ ਫ਼ੈਸਲਾ ਇਤਿਹਾਸਕ-ਚੇਅਰਮੈਨ ਗੁਰਪ੍ਰਤਾਪ ਸਿੰਘ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।