ਤਰਸਿੱਕਾ, 23 ਜੂਨ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਵਣ ਮੱਲ ਜੀ ਤਰਸਿੱਕਾ ਦੀ ਯਾਦ ‘ਚ ਸਲਾਨਾ ਮੇਲਾ ਪਿੰਡ ਤਰਸਿਕਾ ਪੱਤੀ ਭਿੰਡਰ ਵਿਖੇ ਪਿੰਡ ਵਾਸੀਆਂ ਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਭਲਕੇ 25 ਜੂਨ ਵੀਰਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਸ੍ਰੀ ਪਵਨ ਮਲ ਸੰਗਾ ਮੁੱਖ ਸੇਵਾਦਾਰ ਅਨੁਸਾਰ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਾਰਾ ਦਿਨ ਕੀਰਤਨ ਤੇ ਕਥਾ ਦਾ ਪ੍ਰਵਾਹ ਚਲੇਗਾ। ਇਸ ਸਲਾਨਾ ਮੇਲੇ ‘ਚ ਬਾਬਾ ਗੁਰਜੀਤ ਸਿੰਘ ਮਾਂਗਟ ਮੁੱਖ ਸੇਵਾਦਾਰ ਗੜਗੱਜ ਜਥਾ ਤਰਸਿੱਕਾ, ਬਾਬਾ ਅਜੈਬ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ, ਬਾਬਾ ਬਲਵੰਤ ਸਿੰਘ ਮਾਂਗਟ, ਬਾਬਾ ਹਰਬੰਸ ਸਿੰਘ, ਨਰੇਸ਼ ਮੱਲ ਸੰਘਾ, ਕਰਨ ਮੱਲਾ, ਨਵਜੋਤ ਸਿੰਘ ਤਰਸਿੱਕਾ, ਹਰਜੋਤ ਸਿੰਘ ਤਰਸਿੱਕਾ ਤੇ ਦਰਸ਼ਨ ਸਿੰਘ ਤਰਸਿੱਕਾ ਆਦਿ ਸੇਵਕ ਹਾਜ਼ਰੀਆਂ ਭਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ। ਪਿੰਡ ਤੇ ਇਲਾਕੇ ਦੀ ਸਾਧ ਸੰਗਤ ਨੂੰ ਇਸ ਮੇਲੇ ‘ਚ ਹੁੰਮਹੁਮਾ ਕੇ ਪਹੁੰਚਣ ਤੇ ਬਾਬਾ ਸਾਵਣ ਮੱਲ ਤਰਸਿੱਕਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।
ਬਾਬਾ ਸਾਵਣ ਮੱਲ ਜੀ ਤਰਸਿੱਕਾ ਦਾ ਸਲਾਨਾ ਮੇਲਾ ਭਲਕੇ
ਅਜੀਤ ਡੈਸਕ
24-06-2026