13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਤਿੰਦਰ ਸਿੰਘ ਪ੍ਰਧਾਨ ਤੇ ਅਮਨਦੀਪ ਵਿਰਕ ਮੀਤ ਪ੍ਰਧਾਨ ਚੁਣੇ

ਅਜੀਤ ਡੈਸਕ 24-06-2026

ਜੰਡਿਆਲਾ ਗੁਰੂ, 23 ਜੂਨ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)- ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਐੱਸ. ਡੀ. ਐੱਮ. ਅੰਮ੍ਰਿਤਸਰ-1 ਮੈਡਮ ਅਲਕਾ ਕਾਲੀਆ ਦੀ ਹਾਜ਼ਰੀ ਵਿਚ ਹੋਈ, ਜਿਸ ਵਿਚ ਜੰਡਿਆਲਾ ਗੁਰੂ ਨਗਰ ਕੌਂਸਲ ਦੇ 15 ਕੌਂਸਲਰਾਂ ਨੂੰ ਸਹੁੰ ਚੁਕਾਉਣ ਉਪਰੰਤ ਸਤਿੰਦਰ ਸਿੰਘ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਦਾ ਪ੍ਰਧਾਨ ਤੇ ਅਮਨਦੀਪ ਸਿੰਘ ਵਿਰਕ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਨਗਰ ਕੌਂਸਲ ਦੀ ਪ੍ਰਧਾਨਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੇ ਪ੍ਰਧਾਨਗੀ ਲਈ ਸਤਿੰਦਰ ਸਿੰਘ ਦੇ ਨਾਂ ਦੀ ਤਜਵੀਜ ਐਡਵੋਕੇਟ ਰਾਜਕੁਮਾਰ ਮਲਹੋਤਰਾ ਨੇ ਰੱਖੀ ਅਤੇ ਪ੍ਰੋੜਤਾ ਅਮਨਦੀਪ ਸਿੰਘ ਵਿਰਕ ਨੇ ਕੀਤੀ ਤੇ ਮੀਤ ਪ੍ਰਧਾਨ ਲਈ ਅਮਨਦੀਪ ਸਿੰਘ ਵਿਰਕ ਦੇ ਨਾਂ ਦੀ ਤਜਵੀਜ ਡਾ. ਕਮਲਜੀਤ ਕੌਰ ਨੇ ਰੱਖੀ ਅਤੇ ਮਨਜਿੰਦਰ ਸਿੰਘ ਹੈਪੀ ਨੇ ਇਸ ਦੀ ਪ੍ਰੋੜਤਾ ਕੀਤੀ। ਇਸ ਮੌਕੇ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਚੁਣੇ ਗਏ ਅਹੁਦੇਦਾਰਾਂ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੁਲ 15 ਕੌਂਸਲਰਾਂ ਵਿਚੋਂ 13 ਕੌਂਸਲਰ ਆਮ ਆਦਮੀ ਪਾਰਟੀ ਦੇ ਹਨ ਤੇ ਉਹ ਸਾਰੇ ਹੀ ਉਸ ਲਈ ਪ੍ਰਧਾਨ ਹਨ ਅਤੇ ਉਹ ਸਾਰਿਆਂ ਨੂੰ ਹੀ ਬਰਾਬਰ ਮਾਣ ਸਤਿਕਾਰ ਦੇਣਗੇ। ਚੁਣੇ ਗਏ ਨਗਰ ਕੌਂਸਲ ਦੇ ਪ੍ਰਧਾਨ ਸਤਿੰਦਰ ਸਿੰਘ ਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਵਿਰਕ ਨੇ ਕਿਹਾ ਕਿ ਉਹ ਆਪਣੇ ਅਹੁਦੇ ਨਾਲ ਇਨਸਾਫ਼ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡਣਗੇ ।

ਪਿਛਲੀ ਖ਼ਬਰ ਵਿਧਾਇਕ ਸਰਕਾਰੀਆ ਨੇ ਕੱਕੜ ਦੇ ਗ੍ਰਹਿ ਪਹੁੰਚ ਕੇ ਜਾਣਿਆ ਸਿਹਤ ਦਾ ਹਾਲ ਚਾਲ ਅਗਲੀ ਖ਼ਬਰ 32 ਗ੍ਰਾਮ ਹੈਰੋਇਨ ਸਮੇਤ ਮਾਂ ਅਤੇ ਪੁੱਤਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।