ਚੋਗਾਵਾਂ, 23 ਜੂਨ (ਗੁਰਵਿੰਦਰ ਸਿੰਘ ਕਲਸੀ)- ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਆਪਣੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਜਾਣਿਆਂ ਅਤੇ ਜਲਦੀ ਉਨ੍ਹਾਂ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਦੀ ਸਿਹਤ ਸੰਬੰਧੀ ਜਾਣਕਾਰੀ ਮਿਲਣ ਤੇ ਹਲਕੇ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ ਅਤੇ ਜਸਕਰਨ ਸਿੰਘ ਕੋਹਰੀ ਨਾਲ ਖ਼ੁਦ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਿਹਤ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਗੁਰਮੇਜ ਸਿੰਘ ਬਬਲਾ ਕੋਟਲਾ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਸੁਖਦੇਵ ਸਿੰਘ ਨੱਥੂਪੁਰ ਰਿੰਕੂ ਚੋਗਾਵਾਂ, ਕੁਲਦੀਪ ਸਿੰਘ ਔਲਖ ਚੋਗਾਵਾਂ, ਡਾ. ਪ੍ਰਗਟ ਸਿੰਘ ਭੁੱਲਰ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸਾਹਬੀ ਚੈਨਪੁਰ, ਬਾਬਾ ਦਲਬੀਰ ਸਿੰਘ ਪੱਧਰੀ , ਬਲਜੀਤ ਸਿੰਘ ਪੰਡੋਰੀ, ਬਲਦੇਵ ਸਿੰਘ ਮੰਜ, ਨਿਸ਼ਾਨ ਸਿੰਘ ਮੰਝ, ਸੁੱਖ ਸ਼ਾਹ ਭਿੱਟੇਵੱਡ, ਸ਼ਮਸ਼ੇਰ ਸਿੰਘ ਕੱਕੜ, ਗੁਰਸ਼ਰਨ ਸਿੰਘ ਬੱਬੀ, ਗੁਰਮੀਤ ਸਿੰਘ ਕੱਕੜ ਆਦਿ ਹਾਜ਼ਰ ਸਨ।
ਵਿਧਾਇਕ ਸਰਕਾਰੀਆ ਨੇ ਕੱਕੜ ਦੇ ਗ੍ਰਹਿ ਪਹੁੰਚ ਕੇ ਜਾਣਿਆ ਸਿਹਤ ਦਾ ਹਾਲ ਚਾਲ
ਅਜੀਤ ਡੈਸਕ
24-06-2026