06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਚੌਕ ਤਲਾਬ ਵਾਲਾ ਰਮਦਾਸ ਵਿਖੇ 8 ਦੁਕਾਨਾਂ ਸਾਮਾਨ ਸਮੇਤ ਸੜ ਕੇ ਸੁਆਹ <br/>

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਚੌਕ ਤਲਾਬ ਵਾਲਾ ਰਮਦਾਸ ਵਿਖੇ ਅੱਗ ਨਾਲ ਸੜ ਕੇ ਸੁਆਹ ਹੋਈਆ ਦੁਕਾਨਾਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਨਾਲ ਦੁਕਾਨਦਾਰ ਤੇ ਹੋਰ | ਤਸਵੀਰ : ਜਸਵੰਤ ਸਿੰਘ ਵਾਹਲਾ <br/> 28-05-2026
ਰਮਦਾਸ, 27 ਮਈ (ਜਸਵੰਤ ਸਿੰਘ ਵਾਹਲਾ)-ਬੀਤੀ ਰਾਤ ਕਸਬਾ ਰਮਦਾਸ ਦੇ ਚੌਂਕ ਤਲਾਬ ਵਾਲਾ ਰਮਦਾਸ ਵਿਖੇ 6 ਫਰੂਟ ਦੀਆਂ ਦੁਕਾਨਾਂ, ਇਕ ਇਲੈਕਟਿ੍ਸ਼ਨ ਤੇ ਇਕ ਰਹੁ ਵਾਲੇ ਵੇਲਣੇ ਨੂੰ ਅਣਪਛਾਤੇ ਵਿਅਕਤੀਆਂ ਨੇ ਅੱਗ ਲਗਾ ਕੇ ਸਾੜ ਦਿੱਤਾ | ਦੁਕਾਨਦਾਰ ਤਰਸੇਮ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਲਵਪ੍ਰੀਤ ਸਿੰਘ, ਸਾਜਨ, ਚਰਨਜੀਤ ਸਿੰਘ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਸਾਨੂੰ ਸਵੇਰੇ 3 ਵਜੇ ਦੇ ਕਰੀਬ ਫ਼ੋਨ ਆਇਆ ਕਿ ਅੱਡੇ 'ਤੇ ਤੁਹਾਡੀਆਂ ਦੁਕਾਨਾਂ ਨੂੰ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਸਾਰੇ ਦੁਕਾਨਦਾਰ ਮੌਕੇ 'ਤੇ ਪੁੱਜੇ | ਕਿਸੇ ਵਿਅਕਤੀ ਨੇ ਪਹਿਲਾਂ ਹੀ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਫੋਨ ਕੀਤਾ ਸੀ ਤੇ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਤਦ ਤੱਕ ਸਾਰੀਆ ਦੁਕਾਨਾਂ ਦਾ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕਿ ਲੱਖਾਂ ਰੁਪਿਆਂ ਦਾ ਸਾਰੀਆਂ ਦੁਕਾਨਾਂ ਦਾ ਸਾਮਾਨ ਸੀ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਦੁਕਾਨਦਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਗ ਲਗਾਉਣ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਪੁਲਿਸ ਨੂੰ ਸਖਤ ਹਦਾਇਤ ਕੀਤੀ ਕਿ ਅੱਗ ਲਗਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾਵੇ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਾਇਬ ਤਹਿਸੀਲਦਾਰ ਕਾਰਜ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦੁਕਾਨਦਾਰਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਤੁਰੰਤ ਐੱਸ. ਡੀ. ਐੱਮ. ਅਜਨਾਲਾ ਕੋਲ ਭੇਜਣ ਤਾਂ ਜੋ ਦੁਕਾਨਦਾਰਾਂ ਨੂੰ ਜਲਦੀ ਤੋਂ ਜਲਦੀ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪੀ. ਏ. ਮੁਖਤਾਰ ਸਿੰਘ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਚੇਅਰਮੈਨ ਪਿ੍ਥੀਪਾਲ ਸਿੰਘ ਵਾਹਲਾ, ਵਪਾਰ ਮੰਡਲ ਅਜਨਾਲਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਪੱਡਾ, ਸਰਪੰਚ ਸੰਤੋਖ ਸਿੰਘ ਜੌਹਲ, ਸੁਖਦੇਵ ਸਿੰਘ ਸੋਹੀ, ਸਰਪੰਚ ਰਾਜਵਿੰਦਰ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ ਤੇ ਸਰਪੰਚ ਸ਼ੇਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਕਪੂਰ ਸਿੰਘ ਲੋਪੋਕੇ ਵਿਖੇ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਅੱਜ ਤੋਂ ਅਗਲੀ ਖ਼ਬਰ ਦੁਕਾਨਦਾਰਾਂ ਨੂੰ ਦੁਕਾਨਾਂ ਤੇ ਸੜੇ ਹੋਏ ਸਾਮਾਨ ਦਾ ਪ੍ਰਸ਼ਾਸਨ ਤੁਰੰਤ ਮੁਆਵਜ਼ਾ ਦੇਵੇ-ਜੋਧ ਸਿੰਘ ਸਮਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।