19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਥੋਬਾ ਵਾਸੀਆਂ ਨੇ ਭਾਕਿਯੂ ਏਕਤਾ ਦੀ ਅਗਵਾਈ 'ਚ ਪਾਵਰਕਾਮ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ <br/>

ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ 'ਚ ਪਿੰਡ ਥੋਬਾ ਦੇ ਵਾਸੀ ਬਿਜਲੀ ਸਪਲਾਈ ਨਿਰੰਤਰ ਨਾ ਮਿਲਣ ਦੇ ਰੋਸ ਵਜੋ ਪਾਵਰਕਾਮ ਅਧਿਕਾਰੀਆ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ | ਤਸਵੀਰ : ਸੰਧੂ <br/> 23-05-2026
ਗੱਗੋਮਾਹਲ, 22 ਮਈ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਥੋਬਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਿੰਦਰਬੀਰ ਸਿੰਘ ਥੋਬਾ ਨੇ ਕਿਹਾ ਕਿ ਪਿੰਡ ਥੋਬਾ, ਕੋਟਲੀ ਜਮੀਤ ਸਿੰਘ, ਕੁਰਾਲੀਆ, ਮਲਕਪੁਰ ਆਦਿ ਪਿੰਡਾਂ ਨੂੰ ਮਿਲਣ ਵਾਲੀ 24 ਘੰਟੇ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ | ਗਰਮੀ ਦੇ ਕਾਰਨ ਬਜ਼ੁਰਗਾਂ, ਬੱਚਿਆਂ ਦਾ ਬਹੁਤ ਬੁਰਾ ਹਾਲ ਹੈ, ਬਿਜਲੀ ਸਪਲਾਈ ਕਈ ਕਈ ਘੰਟੇ ਤੱਕ ਬੰਦ ਰਹਿੰਦੀ ਤੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ | ਬਿਜਲੀ ਦੇ ਕੱਟਾਂ ਦੇ ਕਾਰਨ ਕਿਸਾਨ ਮਜ਼ਦੂਰ ਵੀ ਆਪਣੀ ਨੀਂਦ ਪੂਰੀ ਨਹੀਂ ਕਰ ਪਾ ਰਹੇ ਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਮਹਿਕਮੇ ਵਲੋਂ ਬਿਜਲੀ ਸਪਲਾਈ ਤੁਰੰਤ ਸਹੀ ਕਰਕੇ ਨਿਰੰਤਰ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਡੇ ਪੱਧਰ 'ਤੇ ਸੰਘਰਸ਼ ਕਰੇਗੀ ਜਿਸਦੀ ਜ਼ਿੰਮੇਵਾਰੀ ਪਾਵਰਕਾਮ ਐੱਸ.ਡੀ.ਓ. ਰਮਦਾਸ, ਪ੍ਰਸ਼ਾਸਨ, ਐਕਸੀਅਨ ਤੇ ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਦੀ ਹੋਵੇਗੀ | ਇਸ ਸਮੇਂ ਪਾਵਰਕਾਮ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਫੌਜੀ, ਤਰਸੇਮ ਸਿੰਘ, ਬੀਬੀ ਸਰਬਜੀਤ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ਨੇੜਿਉਂ 30 ਕਰੋੜ ਤੋਂ ਵਧੇਰੇ ਰਾਸ਼ੀ ਦੀ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਅੰਮਿ੍ਤਸਰ ਸ਼ਹਿਰ 'ਚ 50 ਹਜ਼ਾਰ ਦੇ ਕਰੀਬ ਲਾਵਾਰਸ ਕੁੱਤੇ, ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਨਿਗਮ ਨੂੰ ਬਣਾਉਣੇ ਪੈਣਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।