12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਵੜੈਚ ਦੀ ਚੋਣ ਕਮਿਸ਼ਨ ਵਲੋਂ ਹੋਈ ਬਦਲੀ <br/>

ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਵੜੈਚ | <br/> 17-05-2026
ਮਜੀਠਾ, 16 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਚੋਣਾਂ ਦਰਮਿਆਨ ਚੋਣ ਲੜਨ ਦੇ ਚਾਹਵਾਨ ਹਰੇਕ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਵਾਸਤੇ ਨਗਰ ਕੌਂਸਲ ਮਜੀਠਾ ਪਾਸੋਂ ਨਾ ਇਤਰਾਜ ਸਰਟੀਫਿਕੇਟ (ਐਨ.ਓ.ਸੀ) ਲੈਣੀ ਲਾਜ਼ਮੀ ਹੁੰਦੀ ਹੈ | ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਇਹ ਐੱਨ.ਓ.ਸੀ. ਲੈਣਾ ਜਰੂਰੀ ਸੀ | ਜਿਸ ਵਾਸਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਵਲੋਂ ਨਗਰ ਕੌਂਸਲ ਦਫਤਰ ਮਜੀਠਾ ਵਿਖੇ ਇਹ ਸਰਟੀਫਿਕੇਟ ਲੈਣ ਵਾਸਤੇ ਸਮੇ ਤੋਂ ਪਹਿਲਾਂ ਅਪਲਾਈ ਕੀਤਾ ਗਿਆ ਪਰ ਕਾਰਜ ਸਾਧਕ ਅਫਸਰ ਵਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲਗਾਤਾਰ ਇਹ ਸਰਟੀਫਿਕੇਟ ਦੇਣ ਤੋਂ ਕਥਿਤ ਤੌਰ 'ਤੇ ਆਨਾਕਾਨੀ ਕੀਤੀ ਗਈ | ਜਿਸ 'ਤੇ ਵਿਰੋਧੀ ਪਾਰਟੀਆਂ ਵਲੋਂ ਇਸ ਸੰਬੰਧੀ ਚੋਣ ਕਮਿਸ਼ਨ ਪੰਜਾਬ ਪਾਸ ਸ਼ਿਕਾਇਤ ਕੀਤੀ ਗਈ | ਜਿਸ ਦਾ ਸਖਤ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਂਸਲ ਮਜੀਠਾ ਦੇ ਈ. ਓ. ਰਣਬੀਰ ਸਿੰਘ ਵੜੈਚ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ |

ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਵੱਖ-ਵੱਖ ਪਿੰਡਾਂ 'ਚ ਰਾਜਪਾਲ ਪੰਜਾਬ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ <br/> ਅਗਲੀ ਖ਼ਬਰ ਚੌੜੇ ਫੁੱਟਪਾਥਾਂ ਅਤੇ ਖ਼ਸਤਾ ਹਾਲ ਸੜਕਾਂ ਕਾਰਨ ਆਵਾਜਾਈ ਹੋ ਰਹੀ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।