12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਕਿਯੂ ਏਕਤਾ ਉਗਰਾਹਾਂ ਵਲੋਂ ਵੱਖ-ਵੱਖ ਪਿੰਡਾਂ 'ਚ ਰਾਜਪਾਲ ਪੰਜਾਬ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ <br/>

ਪਿੰਡ ਥੋਬਾ ਵਿਖੇ ਰਾਜਪਾਲ ਪੰਜਾਬ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਕਿਸਾਨ | ਤਸਵੀਰ : ਸੰਧੂ <br/> 17-05-2026
ਗੱਗੋਮਾਹਲ, 16 ਮਈ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਰਾਜਪਾਲ ਪੰਜਾਬ ਤੇ ਭਾਜਪਾ ਸਰਕਾਰ ਦੇ ਪੁਤਲੇ ਪਿੰਡ ਥੋਬਾ, ਗੱਗੋਮਾਹਲ, ਮੱਦੂਛਾਂਗਾ ਵਿਖੇ ਕ੍ਰਮਵਾਰ ਬਲਾਕ ਸਕੱਤਰ ਪਿ੍ਥੀਪਾਲ ਸਿੰਘ ਥੋਬਾ, ਮੀਤ ਪ੍ਰਧਾਨ ਪ੍ਰਗਟ ਸਿੰਘ ਚਾਹੜਪੁਰ, ਜ਼ਿਲ੍ਹਾ ਆਗੂ ਬਘੇਲ ਸਿੰਘ ਕੋਟਮੁਗਲ ਤੇ ਰੁਪਿੰਦਰ ਸਿੰਘ ਮੱਦੂਛਾਂਗਾ ਦੀ ਅਗਵਾਈ ਵਿਚ ਫੂਕੇ ਗਏ | ਇਸ ਸਮੇਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸ਼ਹਿ 'ਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਰੋਕਣ, ਭਾਖੜਾ ਨੰਗਲ ਡੈਮ ਦੇ ਮੈਨੇਜਮੈਂਟ ਪ੍ਰਬੰਧਾਂ 'ਚੋਂ ਪੰਜਾਬ ਦੀ ਹਿੱਸੇਦਾਰੀ ਨੂੰ ਖਤਮ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਸ਼ਾਂਤਮਈ ਕਿਸਾਨਾਂ ਤੇ ਮੁਹਾਲੀ ਤੇ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੋਛਾੜਾਂ, ਅੱਥਰੂਗੈਸ ਦੇ ਗੋਲੇ ਛੱਡਣ ਤੇ ਲਾਠੀਚਾਰਜ ਕਰਨ ਦੇ ਵਿਰੋਧ 'ਚ ਪੁਤਲੇ ਫੂਕਣ ਦਾ ਫ਼ੈਸਲਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹੁਕਮਰਾਨ ਪਾਣੀਆਂ, ਜਾਤਾਂ ਪਾਤਾਂ ਦੇ ਨਾਮ 'ਤੇ ਵੋਟਾਂ ਦੀ ਸਿਆਸਤ ਕਰਦੇ ਹਨ ਤੇ ਕਿਸਾਨਾਂ ਕੋਲੋ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੇ ਹਨ | ਜੇਕਰ ਹੁਕਮਰਾਨਾਂ ਨੇ ਅਜਿਹੀਆਂ ਹਰਕਤਾਂ ਤੋਂ ਕਿਨਾਰਾ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ | ਇਸ ਮੌਕੇ ਕੁਲਵੰਤ ਸਿੰਘ ਥੋਬਾ, ਗੁਰਿੰਦਰਬੀਰ ਸਿੰਘ ਥੋਬਾ, ਹੀਰਾ ਸਿੰਘ ਚੱਕ ਸਿਕੰਦਰ, ਸਰਬਜੀਤ ਕੌਰ, ਜਸਪਾਲ ਸਿੰਘ ਕੱਲੋਮਾਹਲ, ਮੁਖਤਾਰ ਸਿੰਘ ਨਾਨਕਪੁਰਾ, ਰਸ਼ਪਾਲ ਸਿੰਘ ਸੁਧਾਰ, ਬਲਜੀਤ ਸਿੰਘ ਮਾਕੋਵਾਲ, ਲਵਪ੍ਰੀਤ ਸਿੰਘ ਥੋਬਾ, ਜਸਬੀਰ ਸਿੰਘ ਧੰਗਾਈ, ਜਸਪਾਲ ਸਿੰਘ ਧੰਗਾਈ, ਹਰਜੀਤ ਸਿੰਘ ਮਲਕਪੁਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮਜਦੂਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਮਾਮਲੇ 'ਚ ਕਾਬੂ ਦੋਸ਼ੀ ਬਾਬਾ ਬਕਾਲਾ ਅਦਾਲਤ 'ਚ ਪੇਸ਼ <br/> ਅਗਲੀ ਖ਼ਬਰ ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਵੜੈਚ ਦੀ ਚੋਣ ਕਮਿਸ਼ਨ ਵਲੋਂ ਹੋਈ ਬਦਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।