29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਾਬਕਾ ਸੰਸਦ ਮੈਂਬਰ ਡਿੰਪਾ ਟੀਮ ਦੇ ਆਗੂ ਵਿੱਕੀ ਭਿੰਡਰ ਵਲੋਂ ਪਿੰਡਾਂ 'ਚ ਨੁੱਕੜ ਮੀਟਿੰਗਾਂ ਸ਼ੁਰੂ <br/>

ਅਜੀਤ ਡੈਸਕ 10-05-2026
ਸਠਿਆਲਾ, 9 ਮਈ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਵਿੱਕੀ ਭਿੰਡਰ ਦੀ ਅਗਵਾਈ 'ਚ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਇਕ ਨੁੱਕੜ ਮੀਟਿੰਗ ਕੀਤੀ ਗਈ | ਇਸ ਮੌਕੇ ਸਾਬਕਾ ਚੇਅਰਮੈਨ ਵਿੱਕੀ ਭਿੰਡਰ ਨੇ ਦੱਸਿਆ ਹੈ ਕਿ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਦਿਸ਼ਾ ਨਿਰਦੇਸ਼ਾਂ 'ਤੇ 2027 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਤੇ ਕੁਝ ਅਹਿਮ ਮੁੱਦਿਆ 'ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ ਹਨ | ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਿਰਕੱਢ ਆਗੂ ਤੇ ਸਾਬਕਾ ਯੂਥ ਪ੍ਰਧਾਨ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੇ ਦੱਸਿਆ ਹੈ ਕਿ ਉਹ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਟਿਕਟ ਦੇ ਪੱਕੇ ਦਾਅਵੇਦਾਰ ਹਨ ਤੇ ਪਿੰਡਾਂ ਦੇ ਲੋਕ ਨਵੇਂ ਚਿਹਰੇ ਦੀ ਝਾਕ ਵਿਚ ਹਨ | ਇਸ ਮੌਕੇ ਡਾਇਰੈਕਟਰ ਬਖਤੌਰ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਕਰਤਾਰਪੁਰ ਵਲੋਂ ਸਾਬਕਾ ਚੇਅਰਮੈਨ ਵਿੱਕੀ ਭਿੰਡਰ, ਪ੍ਰਧਾਨ ਸੁਰਜਨ ਸਿੰਘ ਸੋਨੂੰ ਭਲਾਈਪੁਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਅਰਜਨ ਸਿੰਘ ਸਰਾਂ, ਸਰਪੰਚ ਸਾਹਿਬ ਸਿੰਘ ਝਾੜੂਨੰਗਲ, ਸਰਪੰਚ ਸੁਖਵਿੰਦਰ ਸਿੰਘ ਲਾਡੀ, ਕਿਸਾਨ ਸੈੱਲ ਆਗੂ ਦਲਜੀਤ ਸਿੰਘ ਭੁੱਲਰ, ਨੰਬਰਦਾਰ ਹੀਰਾ ਸਿੰਘ ਬਾਣੀਆ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਰਮਿੰਦਰ ਸਿੰਘ ਬਾਊ, ਸੂਬੇਦਾਰ ਬਲਬੀਰ ਸਿੰਘ, ਵਰਿੰਦਰ ਸਿੰਘ ਜੋਤੀ, ਜਤਿੰਦਰ ਸਿੰਘ ਟੋਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਦਾ ਰਮਦਾਸ ਵਿਖੇ ਪੁਤਲਾ ਸਾੜਿਆ <br/> ਅਗਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਕੌਮਾਂਤਰੀ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।