19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 09-05-2026
ਅਜਨਾਲਾ, 8 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਪੰਜਾਬ ਭਰ ਦੇ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ਵਿਚ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਵਲੋਂ ਸੂਬਾ ਸੀਨੀ: ਮੀਤ ਪ੍ਰਧਾਨ ਨੰਬਰਦਾਰ ਹੁਸ਼ਿਆਰ ਸਿੰਘ ਝੰਡੇਰ, ਤਹਿਸੀਲ ਪ੍ਰਧਾਨ ਨੰਬਰਦਾਰ ਕੰਵਲਜੀਤ ਸਿੰਘ ਨਿੱਝਰ, ਸਰਪ੍ਰਸਤ ਹਰਦੀਪ ਕੁਮਾਰ ਮੋਤਲਾ ਤੇ ਪ੍ਰੈੱਸ ਸਕੱਤਰ ਮਨਜਿੰਦਰ ਸਿੰਘ ਸੰਮੋਵਾਲ ਦੀ ਸਾਂਝੀ ਅਗਵਾਈ 'ਚ ਸਰਕਾਰ ਖ਼ਿਲਾਫ਼ ਅਜਨਾਲਾ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਹੁਸ਼ਿਆਰ ਸਿੰਘ ਝੰਡੇਰ ਤੇ ਕੰਵਲਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਪੰਜਾਬ ਦੇ ਨੰਬਰਦਾਰ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨੰਬਰਦਾਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਨੰਬਰਦਾਰਾਂ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ | ਇਸ ਮੌਕੇ ਖ਼ਜ਼ਾਨ ਸਿੰਘ ਕੁਲਵੰਤ ਸਿੰਘ ਮਟੀਆ, ਰਾਜਵਿੰਦਰ ਸਿੰਘ, ਸੁਰਜੀਤ ਸਿੰਘ ਕੋਟਲੀ ਖਹਿਰਾ, ਮੁਖਵਿੰਦਰ ਸਿੰਘ ਛੀਨਾ ਕਰਮ ਸਿੰਘ, ਸਰਦੂਲ ਸਿੰਘ ਦੂਜੋਵਾਲ, ਗੁਰਮੁਖ ਸਿੰਘ ਰਾਏਪੁਰ ਕਲਾਂ, ਕਸ਼ਮੀਰ ਸਿੰਘ ਪੈੜੇਵਾਲ, ਨਿਰਮਲ ਸਿੰਘ ਸੈਂਸਰਾ ਕਲਾਂ, ਕੁਲਵਿੰਦਰ ਸਿੰਘ ਛੀਨਾ ਕਰਮ ਸਿੰਘ, ਗਿੱਲ ਸਿੰਘ ਚੱਕਡੋਗਰਾਂ, ਸਤਨਾਮ ਸਿੰਘ, ਬਲਜਿੰਦਰ ਸਿੰਘ ਤੱਲਾ, ਸੁਖਦੇਵ ਸਿੰਘ ਮੱਤੇਨੰਗਲ, ਪ੍ਰੇਮ ਸਿੰਘ ਮੱਤੇਨੰਗਲ, ਹਰਦਿਆਲ ਸਿੰਘ ਮਟੀਆ, ਕਸ਼ਮੀਰ ਸਿੰਘ ਬੋਪਾਰਾਏ ਖ਼ੁਰਦ, ਨਰਿੰਦਰ ਸਿੰਘ ਟਪਿਆਲਾ, ਬਖ਼ਸ਼ੀਸ਼ ਸਿੰਘ ਸਾਰੰਗੜਾ, ਸਰਨਾਮ ਸਿੰਘ ਓਠੀਆਂ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ 42ਵੇਂ ਮਹਾਨ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਸਤਿਕਾਰ 'ਚ ਸੰਗਤਾਂ 6 ਜੂਨ ਨੂੰ ਮਹਿਤੇ ਪਹੁੰਚਣ- ਬਾਬਾ ਹਰਨਾਮ ਸਿੰਘ ਖ਼... ਅਗਲੀ ਖ਼ਬਰ ਬੈਂਕ ਮੈਨੇਜਰ 'ਤੇ ਲੱਖਾਂ ਦੀ ਹੇਰਾ-ਫੇਰੀ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼, ਮੈਨੇਜਰ ਨੇ ਦੋਸ਼ ਨਕਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।