21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੂੜਾ ਚੁੱਕਣ ਵਾਲੀ ਟਰਾਲੀ ਨਾ ਆਉਣ ਕਰਕੇ ਮਾਹਲ ਨਿਵਾਸੀ ਪ੍ਰੇਸ਼ਾਨ <br/>

ਅਜੀਤ ਡੈਸਕ 09-05-2026
ਰਾਮ ਤੀਰਥ, 8 ਮਈ (ਧਰਵਿੰਦਰ ਸਿੰਘ ਔਲਖ)-ਪਿੰਡ ਮਾਹਲ ਦੀ ਵਾਰਡ ਨੰਬਰ-85, ਰਾਮ ਤੀਰਥ ਰੋਡ ਦੇ ਨਿਵਾਸੀਆਂ ਦੀ ਮੀਟਿੰਗ ਸੁਰਜੀਤ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮਾਜ ਸੇਵਕ ਚਰਨਜੀਤ ਸ਼ਰਮਾ ਨੇ ਕਿਹਾ ਕਿ ਕੂੜਾ ਉਠਾਉਣ ਵਾਲੀ ਟਰੈਕਟਰ-ਟਰਾਲੀ ਤਕਰੀਬਨ ਦੋ ਤਿੰਨ ਮਹੀਨੇ ਤੋਂ ਨਹੀਂ ਆ ਰਹੀ, ਜਿਸ ਕਾਰਨ ਪਿੰਡ ਮਾਹਲ ਵਿਚ ਭਿਆਨਕ ਬਿਮਾਰੀਆਂ ਆਦਿ ਫ਼ੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਿੰਡ ਵਿਚ ਕੋਈ ਉੱਚ ਅਧਿਕਾਰੀ, ਗਜ਼ਟਿਡ ਅਫ਼ਸਰ, ਸੈਕਟਰੀ ਇੰਸਪੈਕਟਰ ਆਦਿ ਨਹੀਂ ਆ ਰਹੇ | ਉਨ੍ਹਾਂ ਕਿਹਾ ਕਿ ਵੋਟਾਂ ਦੇ ਵਕਤ ਸਿਆਸੀ ਪਾਰਟੀਆਂ ਦੇ ਲੋਕ ਵੋਟਾਂ ਵਾਸਤੇ ਭੱਜੇ ਫਿਰਦੇ ਹਨ | ਹੁਣ ਕੋਈ ਨਗਰ ਦੀ ਅਵਾਜ਼ ਨਹੀਂ ਸੁਣਦਾ | ਨਗਰ ਨਿਗਮ ਅੰਮਿ੍ਤਸਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਤੱਕ ਕੂੜਾ ਨਾ ਚੁਕਿਆ ਗਿਆ ਤਾਂ ਨਗਰ ਨਿਵਾਸੀਆਂ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੀਟਿੰਗ ਸਮੇਂ ਪ੍ਰਮਜੀਤ ਸਿੰਘ ਮਾਹਲ, ਦਰਸ਼ਨ ਲਾਲ ਮਾਹਲ, ਸ਼ਾਮ ਸਿੰਘ, ਗੁਰਜੀਤ ਸਿੰਘ, ਰਾਜੀਵ ਸ਼ਰਮਾ ਮਾਹਲ, ਨੀਲਮ ਸ਼ਰਮਾ, ਸ੍ਰੀਮਤੀ ਸੁਦੇਸ਼ ਸ਼ਰਮਾ, ਕਿਰਨ ਸ਼ਰਮਾ, ਹੈਪੀ ਸ਼ਰਮਾ, ਰਾਮ ਸ਼ਰਮਾ, ਨਰਿੰਦਰ ਸਿੰਘ, ਡਾ. ਬਲਬੀਰ ਸਿੰਘ, ਡਾ. ਪ੍ਰਕਾਸ਼ ਸਿੰਘ, ਪਰਮਜੀਤ ਸਿੰਘ ਕਵਾਤਰਾ, ਗਗਨਦੀਪ ਸਿੰਘ ਗਗਨ ਰਾਮ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜੀਠੀਆ ਨੇ ਸਰਬਜੀਤ ਸਿੰਘ ਸੁਪਾਰੀਵਿੰਡ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਐਡਵੋਕੇਟ ਗੁਰਵਿੰਦਰ ਕੌਰ ਸੰਧਵਾਂ ਐਸ.ਸੀ. ਵਿੰਗ ਦੀ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।