15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਠੱਠੀਆਂ-ਬਾਬਾ ਬਕਾਲਾ ਸਾਹਿਬ ਦੀ ਪੰਜਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 10-04-2026
ਬਾਬਾ ਬਕਾਲਾ ਸਾਹਿਬ, 9 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ, ਠੱਠੀਆਂ-ਬਾਬਾ ਬਕਾਲਾ ਸਾਹਿਬ ਦਾ ਪੰਜਵੀਂ ਸ਼੍ਰੇਣੀ 2025-26 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਿਸ 'ਚ ਸ਼ੁੱਭਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ 96%, ਰੋਹਿਤਪ੍ਰੀਤ ਸਿੰਘ ਨੇ 95.4%, ਗੁਰਲੀਨ ਕੌਰ ਨੇ 94% ਅੰਕ ਪ੍ਰਾਪਤ ਕਰਕੇ ਕਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਹਾਸਿਲ ਕੀਤੇ | ਇਸ ਤੋਂ ਇਲਾਵਾ ਬਾਕੀ ਸਾਰੇ ਬੱਚਿਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ | ਸਕੂਲ ਮੈਨੇਜਮੈਟ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅੱਗੇ ਤੋਂ ਇਸ ਤਰ੍ਹਾਂ ਹੀ ਹੋਰ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਐੱਮ. ਡੀ. ਸ: ਨਿਰਮਲ ਸਿੰਘ ਸਿੱਧੂ, ਮੈਡਮ ਸਵਿੰਦਰ ਕੌਰ ਸਿੱਧੂ, ਪਿ੍ੰ: ਸਿਕੰਦਰ ਸਿੰਘ, ਐਡਮਿਨ ਸੂਰਜ ਸਿੰਘ, ਇੰਚਾਰਜ ਸਿਮਰਨ ਮੈਡਮ, ਨੇਹਾ ਮੈਡਮ, ਸੁਮਨ ਮੈਡਮ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਜੇਠੂਵਾਲ ਲੋਕਲ ਕਮੇਟੀ ਦੀ ਸਰਬਸੰਮਤੀ ਨਾਲ ਚੋਣ <br/> ਅਗਲੀ ਖ਼ਬਰ ਮਾਨ ਸਰਕਾਰ ਵਲੋਂ ਆਪਣੇ 4 ਸਾਲ ਦੇ ਰਾਜ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ-ਜੱਗਾ ਮਜੀਠਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।