20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਮਜੀਠਾ ਵਿਖੇ ਗੁੱਡ ਫਰਾਈਡੇ ਮਨਾਇਆ ਐਡਵੋਕੇਟ ਰਾਕੇਸ਼ ਪ੍ਰਾਸ਼ਰ ਨੇ ਸ਼ਾਮਿਲ ਹੋ ਕੇ ਇਸਾਈ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ <br/>

ਅਜੀਤ ਡੈਸਕ 05-04-2026
ਮਜੀਠਾ, 4 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਆਬਾਦੀ ਰੋੜੀ ਮਜੀਠਾ ਵਿਖੇ ਇਲਾਕੇ ਦੇ ਸਮੂਹ ਇਸਾਈ ਭਾਈਚਾਰੇ ਵਲੋਂ ਪਾਕ ਸ਼ੁੱਕਰਵਾਰ ਗੁੱਡ ਫਰਾਈਡੇ ਦਾ ਤਿਉਹਾਰ ਫਾਦਰ ਫੈਲਿਕਸ ਸ਼ੇਰਗਿੱਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਸਮਾਗਮ ਵਿਚ ਐਡਵੋਕੇਟ ਰਾਕੇਸ਼ ਪ੍ਰਾਸ਼ਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਲਿਆ | ਸਮਾਗਮ ਵਿਚ ਕਲੀਸੀਆ ਨੂੰ ਸੰਬੋਧਨ ਕਰਦਿਆਂ ਫਾਦਰ ਫੈਲਿਕਸ ਸ਼ੇਰਗਿੱਲ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਦੀ ਭਲਾਈ ਅਤੇ ਮੁਕਤੀ ਦਿਵਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੀ ਅਤੇ ਮੁਰਦਿਆਂ ਵਿਚੋਂ ਜੀ ਉਠਣ ਤੇ ਸਮੁੱਚੇ ਇਸਾਈ ਭਾਈਚਾਰੇ ਵਲੋਂ ਖੁਸ਼ੀ ਮਨਾਈ ਗਈ ਜਿਸ ਤੇ ਈਸਟਰ ਦਾ ਤਿਉਹਾਰ ਮਨਾਇਆ ਜਾਂਦਾ ਹੈ | ਐਡਵੋਕੇਟ ਰਾਕੇਸ਼ ਪ੍ਰਾਸ਼ਰ ਨੇ ਸਮੁੱਚੇ ਇਸਾਈ ਭਾਈਚਾਰੇ ਨੂੰ ਗੁੱਡ ਫਰਾਈਡੇ ਅਤੇ ਈਸਟਰ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਦੀ ਦੁਆ ਕੀਤੀ | ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਫਾਦਰ ਫੈਲਿਕਸ ਸ਼ੇਰਗਿੱਲ, ਅਮਨਦੀਪ ਗਿੱਲ ਸੁਪਾਰੀਵਿੰਡ, ਪਿ੍ੰਸ ਨਈਅਰ, ਸੋਹਨ ਸਿੰਘ ਸੋਨੂੰ, ਪਿ੍ੰਸੀਪਲ ਸਿਸਟਰ ਵਿਲਫੀ, ਮਦਰ ਸ਼ੀਲਾ, ਬਾਬੂ ਵਿਕਾਸ ਮਸੀਹ, ਬਾਬੂ ਅਮਰੀਕ ਫਰਾਂਸਿਸ, ਸਿਸਟਰ ਆਸ਼ੀਸ਼, ਪ੍ਰਧਾਨ ਲਾਲ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਸਬਾ ਅਟਾਰੀ ਵਾਸੀਆਂ ਨੇ ਛੋਟਾ ਬੱਸ ਅੱਡੇ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਕੀਤਾ ਵਿਰੋਧ <br/> ਅਗਲੀ ਖ਼ਬਰ ਚਰਨਜੀਤ ਸਿੰਘ ਗਾਲਬ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ ਤੇ ਕਾਰਜਕਾਰੀ ਮੈਂਬਰਾਂ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।