ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ 'ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ' ਅੰਮਿ੍ਤਸਰ ਪੰਜਾਬ ਦੀ ਮੀਟਿੰਗ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਗੀਰ ਸਿੰਘ ਭਲਾਈਪੁਰ ਉਪ ਪ੍ਰਧਾਨ, ਗੁਰਮੀਤ ਸਿੰਘ ਵਡਾਲਾ ਸਕੱਤਰ, ਅਮਰਜੀਤ ਸਿੰਘ ਸਰਾਂ ਖਜ਼ਾਨਚੀ, ਐਡਵੋਕੇਟ ਦਲਜੀਤ ਸਿੰਘ ਸ਼ੇਰਗਿੱਲ ਕਾਨੂੰਨੀ ਸਲਾਹਕਾਰ, ਜਗਤਾਰ ਸਿੰਘ ਡੇਹਰੀਵਾਲ ਮੀਡਿਆ ਇੰਚਾਰਜ, ਕੁਲਵੰਤ ਸਿੰਘ ਮੈਂਬਰ, ਚੈਂਚਲ ਸਿੰਘ ਬਾਬਾ ਬਕਾਲਾ, ਮਨੋਹਰ ਸਿੰਘ ਬਾਬਾ ਬਕਾਲਾ, ਜਸਪਾਲ ਸਿੰਘ ਟੋਨੀ ਸਰਪੰਚ, ਮਨਜੀਤ ਸਿੰਘ ਮਲਿਕ ਨੰਗਲ ਜੁਆਇੰਟ ਸਕੱਤਰ, ਕੈਪਟਨ ਬਲਵਿੰਦਰ ਪਾਲ ਸਿੰਘ, ਗੁਰਦੇਵ ਸਿੰਘ ਅਜਨਾਲਾ ਪ੍ਰਚਾਰਕ ਮਨਜੀਤ ਸਿੰਘ ਰੋਮਾਣਾ ਚੱਕ, ਆਦਿ ਹਾਜ਼ਰ ਰਹੇ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਇਤਿਹਾਸਕ ਨਗਰ 'ਚ ਪਹਿਲੀ ਵਾਰ ਹੋਂਦ 'ਚ ਆਈ ਨਗਰ ਪੰਚਾਇਤ ਦੇ 13 ਐੱਮ. ਸੀ. ਆਪਸੀ ਮੱਤਭੇਦ ਭੁਲਾਕੇ ਇਤਿਹਾਸਕ ਨਗਰ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣ, ਕਿਉਂਕਿ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਹੈ | ਇਸ ਤੋਂ ਇਲਾਵਾ ਸੰਸਥਾ ਵਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਪ੍ਰੋਗਰਾਮ ਉਲੀਕੇ ਗਏ |