28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬੀਬੀ ਗੁਰਬਖਸ਼ ਕੌਰ ਸਠਿਆਲਾ ਨੂੰ ਸੇਵਾ ਮੁਕਤ ਹੋਣ 'ਤੇ ਸਨਮਾਨਿਤ ਕੀਤਾ <br/>

ਅਜੀਤ ਡੈਸਕ 01-04-2026
ਸਠਿਆਲਾ, 31 ਮਾਰਚ (ਜਗੀਰ ਸਿੰਘ ਸਫਰੀ)-ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਵਿਖੇ ਚੌਥਾ ਦਰਜਾ ਮੁਲਾਜ਼ਮ ਗੁਰਬਖਸ਼ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਗੁ: ਨੌਵੀਂ ਪਾਤਿਸ਼ਾਹੀ ਧੇੜੇਆਣਾ ਸਾਹਿਬ ਸਠਿਆਲਾ ਵਿਖੇ ਗੁਰਬਖਸ਼ ਕੌਰ ਵਲੋਂ ਵਾਹਿਗੁਰੂ ਸ਼ੁਕਰਾਨੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਇਆ ਗਿਆ | ਇਸ ਮੌਕੇ ਸਕੂਲ ਇੰਚਾਰਜ ਵਰਿੰਦਰਪਾਲ ਸਿੰਘ ਨੇ ਉਨ੍ਹਾਂ ਦੀ 31 ਸਾਲ ਦੀ ਲੰਬੀ ਅਤੇ ਇਮਾਨਦਾਰ ਸੇਵਾ ਭਰਪੂਰ ਦੀ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ, ਸਰਕਲ ਪ੍ਰਧਾਨ ਬੂਟਾ ਸਿੰਘ, ਬਲਾਕ ਸੰਮਤੀ ਮੈਂਬਰ ਗਿਆਨੀ ਬੂਟਾ ਸਿੰਘ, ਸੁਖਦੇਵ ਸਿੰਘ ਬੱਲ ਵਲੋਂ ਬੀਬੀ ਗੁਰਬਖਸ਼ ਕੌਰ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਖਮਈ ਅਤੇ ਤੰਦਰੁਸਤ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸਕੂਲ ਇੰਚਾਰਜ ਵਰਿੰਦਰਪਾਲ ਸਿੰਘ, ਰਾਜਿੰਦਰਪਾਲ ਸਿੰਘ ਫੇਰੂਮਾਨ, ਲਵਜੀਤ ਸਿੰਘ, ਨਿਰਮਲ ਕੌਰ, ਰਜਵੰਤ ਕੌਰ, ਸਦਾਜੀਤ ਕੌਰ, ਮੈਡਮ ਡਿੰਪਲ, ਨਵਜੀਤ ਕੌਰ, ਮੈਡਮ ਮਨਦੀਪ, ਮਨਦੀਪ ਕੌਰ, ਗੁਰਬਖਸ਼ ਜਸਬੀਰ ਕੌਰ, ਬੀਬੀ ਗੁਰਖਸ਼ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਤੇ ਸਾਬਕਾ ਸਰਪੰਚ ਸੁੱਚਾ ਸਿੰਘ, ਗੁਰਦਾਸ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਮੱਲ੍ਹੀ, ਸੁਖਦੇਵ ਸਿੰਘ ਬੱਲ, ਗਿਆਨੀ ਸਤਨਾਮ ਸਿੰਘ, ਪਰਮਜੀਤ ਸਿੰਘ ਖੀਵਾ, ਕਰਨ ਸਫਰੀ, ਜਿੰਦਾ ਸਿੰਘ, ਪਰਮਜੀਤ ਸਿੰਘ ਸਿਤਾਰਾ, ਕੁਲਵੰਤ ਸਿੰਘ ਬਿੱਟਾ, ਗਿਆਨੀ ਸੁਖਦੇਵ ਸਿੰਘ, ਮਾ: ਪ੍ਰਭਜੀਤ ਸਿੰਘ, ਮਾਣਕ ਸਿੰਘ, ਜਗੀਰ ਸਿੰਘ ਮੱਲ੍ਹੀ, ਸੁਰਜਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ਦੇ ਚੁਣੇ ਹੋਏ 13 ਐੱਮ. ਸੀ. ਆਪਸੀ ਮਤਭੇਦ ਭੁਲਾਕੇ ਇਤਿਹਾਸਕ ਨਗਰ ਦੇ ਵਿਕਾਸ ਵੱਲ ਧਿਆਨ... ਅਗਲੀ ਖ਼ਬਰ ਪਿੰਡ ਸਿਆਲਕਾ ਤੋਂ ਕਈ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।