28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੁੱਖ ਅਧਿਆਪਕਾ ਸਰਬਜੀਤ ਕੌਰ ਸ਼ਾਹੀ ਨੂੰ ਸੇਵਾ ਮੁਕਤ ਹੋਣ 'ਤੇ ਸਨਮਾਨ ਪੱਤਰ ਤੇ ਤੋਹਫ਼ੇ ਭੇਟ <br/>

ਅਜੀਤ ਡੈਸਕ 01-04-2026
ਸਠਿਆਲਾ, 31 ਮਾਰਚ (ਜਗੀਰ ਸਿੰਘ ਸਫਰੀ)-ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਵਿਖੇ ਮੁੱਖ ਅਧਿਆਪਕਾ ਸਰਬਜੀਤ ਕੌਰ ਸ਼ਾਹੀ ਨੂੰ ਸੇਵਾ ਮੁਕਤ ਹੋਣ 'ਤੇ ਸਨਮਾਨ ਪੱਤਰ ਤੇ ਤੋਹਫੇ ਭੇਟ ਕੀਤੇ ਗਏ | ਇਸ ਮੌਕੇ ਸਕੂਲ ਦੀਆਂ ਵਿਦਿਅਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਉਪਰੰਤ ਸਾਹਿਤਕ ਕਵੀ ਪ੍ਰੋ: ਕੁਲਵੰਤ ਸਿੰਘ ਔਜਲਾ ਵਲੋਂ ਆਪਣੀ ਕਾਵਿ ਭਾਸ਼ਨ ਰਾਹੀਂ ਅਜੋਕੀ ਪੀੜ੍ਹੀ ਨੂੰ ਪੁਸਤਕਾਂ ਨਾਲ ਜੁੜਨ ਦਾ ਸਨੇਹਾ ਦਿੱਤਾ | ਇਸ ਮੌਕੇ ਡੀ.ਟੀ.ਐੱਫ. ਜਰਮਨਜੀਤ ਸਿੰਘ ਛੱਜਲਵੱਢੀ, ਮਾ: ਜਗੀਰ ਸਿੰਘ, ਵਿਪਨ ਰਿਖੀ, ਪ੍ਰੋ: ਭੁਪਿੰਦਰ ਸਿੰਘ ਬੱਲ, ਮੁਖਤਾਰ ਸਿੰਘ ਮੁੱਛਲ, ਬਲਜਿੰਦਰ ਸਿੰਘ ਟੋਨੀ, ਰਿਟਾ: ਬਲਦੇਵ ਸਿੰਘ ਬੱਲ ਵਲੋਂ ਵੱਖ-ਵੱਖ ਸਕੂਲਾਂ ਵਿਚ 32 ਸਾਲ ਦੀ ਬੇਦਾਗ ਸੇਵਾਵਾਂ ਨਿਭਾਉਣ 'ਤੇ ਵਡਿਆਈ ਕੀਤੀ ਗਈ ਅਤੇ ਸਨਮਾਨ ਪੱਤਰ ਤੇ ਤੋਹਫੇ ਭੇਟ ਕੀਤੇ ਗਏ | ਇਸ ਮੌਕੇ ਸਕੂਲ ਇੰਚਾਰਜ ਵਰਿੰਦਰਪਾਲ ਸਿੰਘ, ਰਾਜਿੰਦਰਪਾਲ ਸਿੰਘ ਫੇਰੂਮਾਨ, ਲਵਜੀਤ ਸਿੰਘ, ਨਿਰਮਲ ਕੌਰ, ਰਜਵੰਤ ਕੌਰ, ਸਦਾਜੀਤ ਕੌਰ, ਮੈਡਮ ਡਿੰਪਲ, ਨਵਜੀਤ ਕੌਰ, ਮੈਡਮ ਮਨਦੀਪ, ਮਨਦੀਪ ਕੌਰ, ਗੁਰਬਖਸ਼ ਕੌਰ, ਜਸਬੀਰ ਕੌਰ ਵਲੋਂ ਸੇਵਾ ਮੁਕਤ ਮੈਡਮ ਸਰਬਜੀਤ ਕੌਰ ਸ਼ਾਹੀ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਬੀ.ਐੱਨ.ਓ. ਨਵਜੋਤ ਕੌਰ ਭੰਗੂ, ਰਿਟਾ: ਮੁੱਖ ਅਧਿਆਪਕਾ ਰਾਜਪਾਲ ਕੌਰ, ਦਲਬੀਰ ਸਿੰਘ ਬਾਬਾ ਬਕਾਲਾ, ਪੁਸ਼ਪਿੰਦਰ ਕੌਰ, ਸੁਖਵਿੰਦਰ ਕੌਰ, ਰਵਿੰਦਰ ਕੌਰ ਐੱਸ.ਆਈ.ਬੀ.ਬੈਂਕ ਬਾਬਾ ਬਕਾਲਾ, ਅਮਨਪ੍ਰੀਤ ਕੌਰ, ਜਸਬੀਰ ਕੌਰ ਖਿਲਚੀਆਂ, ਸ਼ਿਵਪਾਲ ਸਿੰਘ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਨਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਭੱਪੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੂਬੇ ਵਿਚ ਅਰਾਜਕਤਾ ਦਾ ਮਾਹੌਲ-ਤਰੁਣ ਚੁੱਘ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ਦੇ ਚੁਣੇ ਹੋਏ 13 ਐੱਮ. ਸੀ. ਆਪਸੀ ਮਤਭੇਦ ਭੁਲਾਕੇ ਇਤਿਹਾਸਕ ਨਗਰ ਦੇ ਵਿਕਾਸ ਵੱਲ ਧਿਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।