ਟਾਹਲੀ ਸਾਹਿਬ, 31 ਮਾਰਚ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਵਿਚ ਅੱਜ ਰਾਜਨੀਤਿਕ ਮਾਹੌਲ ਉਸ ਸਮੇਂ ਕਾਫੀ ਗਰਮਾ ਗਿਆ ਜਦੋਂ ਪਿੰਡ ਸਿਆਲਕਾ ਅਤੇ ਚੰਨਣਕੇ ਦੇ ਕਈ ਪ੍ਰਮੁੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਭਾਜਪਾ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵਲੋਂ ਸ਼ਾਮਿਲ ਹੋਣ ਵਾਲੇ ਬਚਨ ਸਿੰਘ, ਇੰਦਰ ਸਿੰਘ ਦੋਵੇ ਸਾਬਕਾ ਮੈਂਬਰ, ਕਵਲਜੀਤ ਸਿੰਘ, ਪਰਮਜੀਤ ਸਿੰਘ, ਰਿੰਕੂ ਅਤੇ ਮਦਨ ਸਿੰਘ ਸਮੇਤ ਹੋਰ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਭੁਲੱਰ ਨੇ ਕਿਹਾ ਕਿ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਦੇਸ਼ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਵੱਡੀ ਗਿਣਤੀ 'ਚ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ ਵਿਚ ਪੂਰਾ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ | ਇਸ ਮੌਕੇ ਗੁਰਮੁਖ ਸਿੰਘ ਕਾਦਰਾਬਾਦ ਮੰਡਲ ਪ੍ਰਧਾਨ ਚਵਿੰਡਾ ਦੇਵੀ, ਰਾਕੇਸ਼ ਕੁਮਾਰ ਪੱਪਾ ਮੰਡਲ ਪ੍ਰਧਾਨ, ਮੰਤਰੀ ਜੋਗਾ ਸਿੰਘ ਮੰਡਲ ਪ੍ਰਧਾਨ ਮੱਤੇਵਾਲ, ਦਵਿੰਦਰਪਾਲ ਸਿੰਘ ਕਾਲਾ ਮਾਹਲਾ ਮਜੀਠਾ, ਸਤਪਾਲ ਸਿੰਘ ਸੋਨੂੰ ਵਾਇਸ ਪ੍ਰਧਾਨ ਮੰਡਲ ਮੱਤੇਵਾਲ, ਲਵਲੀ ਜਨਰਲ ਸੈਕਟਰੀ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ |