ਹਰਸਾ ਛੀਨਾ, 29 ਮਾਰਚ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਦੇ ਖੇਤਰ ਗੁਰਦੁਆਰਾ ਮੋਰਚਾ ਸਾਹਿਬ ਨਜ਼ਦੀਕ ਅੱਜ ਦੁਪਹਿਰ ਸਮੇਂ ਹੋਏ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦਲੇਰ ਸਿੰਘ ਵਾਸੀ ਖਤਰਾਏ ਕਲਾਂ ਜੋ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.-02-ਸੀ.ਵੀ.-1967 ਸਵਾਰ ਹੋ ਕੇ ਰਾਜਾਸਾਂਸੀ ਤੋਂ ਗੈਸ ਸਿਲੰਡਰ ਲੈ ਕੇ ਘਰ ਵਾਪਸ ਪਰਤ ਰਿਹਾ ਸੀ ਜਦ ਉਹ ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਪੈਂਦੇ ਗੁਰਦੁਆਰਾ ਮੋਰਚਾ ਸਾਹਿਬ ਨਜ਼ਦੀਕ ਪੁੱਜੇ ਤਾਂ ਅੰਮਿ੍ਤਸਰ ਤੋਂ ਤੇਜ ਰਫ਼ਤਾਰ ਆ ਰਹੀ ਮਾਰੂਰੀ ਮਾਅਰਕਾ ਬਰੀਜ਼ਾ ਕਾਰ ਜਿਸਨੂੰ ਮੀਰਾਂਕੋਟ ਵਾਸੀ ਨੌਜੁਆਨ (ਜੋ ਬੋਰਡ ਪ੍ਰੀਖਿਆਵਾਂ ਦੇ ਕੇ ਆ ਰਿਹਾ ਸੀ) ਨੇ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜੁਆਨ ਜ਼ਖ਼ਮੀ ਹੋ ਗਿਆ ਜਿਸਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਵਲੋਂ ਮੁੱਢਲੀ ਮੈਡੀਕਲ ਸਹਾਇਤਾ ਪ੍ਰਦਾਨ ਕਰਦਿਆਂ ਨੇੜਲੇ ਸਿਹਤ ਕੇਂਦਰ ਪਹੁੰਚਾਇਆ ਗਿਆ ਜਿਥੇ ਉਸਨੂੰ ਸਿਹਤ ਸੁਰੱਖਿਆ ਦਿੰਦੇ ਹੋਏ ਘਰ ਭੇਜ ਦਿੱਤਾ |
ਮੋਟਰਸਾਈਕਲ-ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਜ਼ਖ਼ਮੀ <br/>
ਅਜੀਤ ਡੈਸਕ
30-03-2026