22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐੱਨ. ਸੀ. ਸੀ. ਦੇ ਸਪੈਸ਼ਲ ਨੈਸ਼ਨਲ ਇੰਟੀਗ੍ਰੇਟਿਡ ਕੈਂਪ ਕੋਕਰਾਝਾਰ (ਅਸਾਮ) ਵਿਖੇ ਕਾਲਜ ਸਠਿਆਲਾ ਦੇ ਕੈਡਿਟਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 07-03-2026
ਸਠਿਆਲਾ, 6 ਮਾਰਚ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐੱਨ. ਸੀ. ਸੀ. ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜ ਡਾ. ਸਰੋਜ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੋਕਰਾਝਾਰ ਵਿਖੇ ਐੱਨ. ਸੀ. ਸੀ. ਕੈਡਿਟਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਬਾਰੇ ਡਾ: ਲੈਫ. ਹਰਸਿਮਰਨ ਕੌਰ ਕਾਲਜ ਇੰਚਾਰਜ ਨੇ ਦੱਸਿਆ ਕਿ ਗੁਰੂ ਤੇਗ ਬਹਾਦੁਰ ਕਾਲਜ ਸਠਿਆਲਾ ਨੇ 24 ਪੰਜਾਬ ਐੱਨ. ਸੀ. ਸੀ. ਬਟਾਲੀਅਨ ਦੇ ਦੋ ਕੈਡਿਟਾਂ, ਸਰਜੰਤਪਾਲ ਅਤੇ ਅਮਰਿੰਦਰ ਸਿੰਘ ਨੇ ਭਾਗ ਲੈ ਕੇ ਲਿਆ ਹੈ ਤੇ ਰਾਸ਼ਟਰ ਪੱਧਰੀ ਕੈਂਪ 'ਚ 24 ਪੰਜਾਬ ਐੱਨ. ਸੀ. ਸੀ. ਬਟਾਲੀਅਨ ਦੇ 4 ਵਿਦਿਆਰਥੀਆਂ ਨੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਹੌਲਦਾਰ ਸੋਹਣ ਕੁਮਾਰ, ਨਾਇਕ ਰਣਜੀਤ ਸਿੰਘ, ਐਸੋਸੀਏਟ ਐੱਨ. ਸੀ. ਸੀ. ਆਫਿਸਰ ਸੰਦੀਪ ਕੁਮਾਰ, ਜੀ. ਸੀ. ਆਈ. ਅਨੁਕਾਂਸ਼ਾ, 'ਕੋਕਰਾਝਾਰ ਮੈਰਾਥਨ' ਵਿਚ ਕੈਡਿਟ ਸਰਜੰਤਪਾਲ ਅਤੇ ਅਮਰਿੰਦਰ ਸਿੰਘ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਹੈ ਤੇ ਉਨ੍ਹਾਂ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਡਾ: ਲੈਫ. ਹਰਸਿਮਰਨ ਕੌਰ ਨੇ ਦੱਸਿਆ ਹੈ ਕਿ ਇਨ੍ਹਾਂ ਕੈਡਿਟਾਂ ਦੀ ਸ਼ਾਨਦਾਰ ਪ੍ਰਦਰਸ਼ਨੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ, 'ਸਰਜੰਤਪਾਲ ਅਤੇ ਅਮਰਿੰਦਰ ਸਿੰਘ ਨੇ ਜਿਥੇ ਮੈਰਾਥਨ 'ਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ, ਉਥੇ ਪੰਜਾਬ ਦੇ ਲੋਕ ਨਾਚ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਵੀ ਰਾਸ਼ਟਰੀ ਪੱਧਰ 'ਤੇ ਮਾਣ ਦਿਵਾਇਆ ਹੈ |

ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਮਨਾਏ ਜਾ ਰਹੇ 25 ਤੇ 26 ਨੂੰ ਦੋ ਰੋਜ਼ਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ-ਮੈਨੇਜਰ ਧ... ਅਗਲੀ ਖ਼ਬਰ 9ਵਾਂ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ-2026 ਡਾ. ਸਤਿੰਦਰ ਕੌਰ ਕਾਹਲੋਂ ਦੀ ਝੋਲੀ ਪਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।