22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ 'ਚ ਮਜੀਠਾ ਵਿਖੇ ਭਾਜਪਾ ਦੀ ਮੋਗਾ ਦੀ ਬਦਲਾਅ ਰੈਲੀ ਸੰਬੰਧੀ ਭਾਜਪਾ ਵਰਕਰਾਂ ਦੀ ਬੈਠਕ <br/>

ਅਜੀਤ ਡੈਸਕ 07-03-2026
ਮਜੀਠਾ, 6 ਮਾਰਚ (ਮਨਿੰਦਰ ਸਿੰਘ ਸੋਖੀ)-ਮੋਗਾ ਵਿਖੇ 14 ਮਾਰਚ ਨੂੰ ਹੋਣ ਜਾ ਰਹੀ ਬਦਲਾਅ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਵਲੋਂ 2027 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ | ਇਸ ਸੰਬੰਧੀ ਮਜੀਠਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਭੁੱਲਰ ਨੇ ਪਾਰਟੀ ਵਰਕਰਾਂ ਨੂੰ ਮੋਗਾ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਲਾਮਬੱਧ ਕੀਤਾ | ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਇਹ ਰੈਲੀ ਇਕ ਰਾਜਨੀਤਕ ਇਕੱਠ ਨਾ ਹੋ ਕੇ ਪੰਜਾਬ ਵਿਚ ਪਾਰਟੀ ਦੇ ਵਿਸਥਾਰ ਅਤੇ ਨਵੇਂ ਸਿਆਸੀ ਵਿਕਲਪ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਕ ਵੱਡਾ ਮੰਚ ਸਾਬਤ ਹੋਵੇਗੀ | ਪਾਰਟੀ ਦੇ ਸੀਨੀਅਰ ਆਗੂ ਰਣਬੀਰ ਸਿੰਘ ਮੂਧਲ ਨੇ ਵਰਕਰਾਂ ਨੂੰ ਪਾਰਟੀ ਦੀ ਪੰਜਾਬ ਪ੍ਰਤੀ ਉਸਾਰੂ ਸੋਚ ਤੋਂ ਜਾਣੂੰ ਕਰਾਇਆ | ਇਸ ਮੌਕੇ ਰਾਕੇਸ਼ ਕੁਮਾਰ ਸਰਕਲ ਪ੍ਰਧਾਨ ਮਜੀਠਾ, ਕੰਵਰਸ਼ੇਰ ਸਿੰਘ ਪ੍ਰਧਾਨ ਨਾਗ, ਗੁਰਮੁੱਖ ਸਿੰਘ ਕਾਦਰਾਬਾਦ ਸਰਕਲ ਪ੍ਰਧਾਨ ਚਵਿੰਡਾ ਦੇਵੀ, ਸੁਖਦੇਵ ਸਿੰਘ ਚਵਿੰਡਾ ਦੇਵੀ, ਗੁਰਪ੍ਰੀਤ ਸਿੰਘ ਸਿਆਲਕਾ, ਦਵਿੰਦਰ ਸਿੰਘ ਮਾਹਲਾ ਮੰਡਲ ਸੈਕਟਰੀ, ਸਵਿੰਦਰ ਸਿੰਘ ਗੋਲਡੀ ਚੌਹਾਨ, ਬਿੱਕਰ ਮਜੀਠਾ, ਜਗਪ੍ਰੀਤ ਸਿੰਘ ਜੱਗੂ, ਜਸਬੀਰ ਸਿੰਘ ਨਾਗ ਕਲਾਂ, ਪਵਨ ਕੁਮਾਰ ਬੰਟੀ, ਬਿਕਰਮਜੀਤ ਸਿੰਘ, ਸੰਜੀਵ ਸਿੰਘ ਮਜੀਠਾ, ਸੁਖਦੇਵ ਸਿੰਘ ਪੰਚ ਬੱਗਾ, ਲਖਬੀਰ ਸਿੰਘ ਸਿੱਧਵਾਂ, ਗੁਰਵੇਲ ਸਿੰਘ, ਫਤਿਹ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੜੌਲੀ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਦਾ ਪੋਸਟਰ ਕੀਤਾ ਜਾਰੀ <br/> ਅਗਲੀ ਖ਼ਬਰ ਔਰਤ ਦਿਵਸ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਮੌਕੇ ਵਿਧਾਇਕ ਟੌਂਗ ਨੇ ਅਗਾਂਹਵਧੂ ਔਰਤਾਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।