ਰੋਟਰੀ ਕਲੱਬ ਮੋਰਿੰਡਾ ਨੇ ਲਗਾਈ ਮਿੱਠੇ ਦੁੱਧ ਦੀ ਛਬੀਲ
ਮੋਰਿੰਡਾ, 24 ਨਵੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੌਰਾਨ ਰੋਟਰੀ ਕਲੱਬ ਮੋਰਿੰਡਾ ਵਲੋਂ ਮਿੱਠੇ ਦੁੱਧ ਦੀ ਛਬੀਲ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਕਲੱਬ ਵਲੋਂ ਮਿੱਠੇ ਦੁੱਧ ਦਾ ਉਪਰਾਲਾ ਕੀਤਾ ਗਿਆ।
ਅਜੀਤ ਡੈਸਕ
25-11-2026