25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨੰਗਲ ਬਾਈ ਸਾਈਕਲ ਟਰੱਸਟ ਤੇ ਬੀ.ਬੀ.ਐੱਮ.ਬੀ. ਮਿਲ ਕੇ ਕਰਨਗੇ ਲੋਕ ਹਿਤ ਦੇ ਉਪਰਾਲੇ

ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਬਾਈ ਸਾਈਕਲ (ਐੱਨ. ਬੀ.

ਅਜੀਤ ਡੈਸਕ 25-10-2026
ਨੰਗਲ, 24 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਬਾਈ ਸਾਈਕਲ (ਐੱਨ.ਬੀ.ਸੀ.) ਟਰੱਸਟ ਦੇ ਵਫ਼ਦ ਨੇ ਬੀ.ਬੀ.ਐੱਮ.ਬੀ. ਦੇ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨਾਲ ਮੁਲਾਕਾਤ ਕਰਕੇ ਸੰਸਥਾ ਦੀਆਂ ਗਤੀਵਿਧੀਆਂ ਲਈ ਬੋਰਡ ਵਲੋਂ ਮਿਲ ਰਹੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ। ਇਸ ਮੌਕੇ ਵਫ਼ਦ ਨੇ ਚੇਅਰਮੈਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਅਤੇ ਭਾਖੜਾ ਰਾਈਡ-2.0 ਦੀਆਂ ਯਾਦਗਾਰੀ ਝਲਕੀਆਂ ਦਰਸਾਉਂਦਾ ਵਿਸ਼ੇਸ਼ ਰਸਾਲਾ ਵੀ ਦਿੱਤਾ। ਮੁਲਾਕਾਤ ਦੌਰਾਨ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਲੋਕ ਭਲਾਈ ਨਾਲ ਜੁੜੇ ਸਾਂਝੇ ਉਪਰਾਲੇ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ। ਵਫ਼ਦ ਨੇ ਦੱਸਿਆ ਕਿ ਐਨ.ਬੀ.ਸੀ. ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਵੈ-ਸੇਵਾ, ਖ਼ੂਨਦਾਨ, ਅੰਗਦਾਨ ਪ੍ਰਤੀ ਜਾਗਰੂਕਤਾ ਅਤੇ ਸਮਾਜਿਕ ਵਿਕਾਸ ਦੇ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ। ਵਫ਼ਦ ਨੇ ਨੰਗਲ ਅਤੇ ਭਾਖੜਾ ਖੇਤਰ ਦੇ ਵਿਕਾਸ ਵਿਚ ਬੀ.ਬੀ.ਐਮ.ਬੀ. ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਬੋਰਡ ਨਾਲ ਮਿਲ ਕੇ ਲੋਕ ਹਿਤ ਦੇ ਕਾਰਜ ਕਰਨ ਦੀ ਇੱਛਾ ਪ੍ਰਗਟਾਈ। ਇਸ ਮੌਕੇ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ, ਉਪ ਮੁੱਖ ਇੰਜੀਨੀਅਰ ਸੁਰੇਸ਼ ਮਾਨ ਅਤੇ ਬੀ.ਬੀ.ਐਮ.ਬੀ. ਦੇ ਮੈਂਬਰ (ਸਿੰਚਾਈ), ਚੰਡੀਗੜ੍ਹ ਤੋਂ ਇਲਾਵਾ ਐਨ.ਬੀ.ਸੀ. ਟਰੱਸਟੀ ਕਰਨ ਚੌਧਰੀ, ਡਾ. ਜੇ.ਐੱਸ.ਐੱਸ. ਕੇਹਲ, ਲਲਿਤ ਕੇ. ਸ਼ਰਮਾ ਅਤੇ ਅਭਿਸ਼ੇਕ ਸ਼ਰਮਾ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਬਚਾਓ ਮੁਹਿੰਮ ਦੇ ਅੰਤਲੇ ਦਿਨ ਸਰਸਾ ਨੰਗਲ ’ਚ ਲਏ ਲੋਕਾਂ ਦੇ ਸੁਝਾਅ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਜਨਗਣਨਾ ਸੰਬੰਧੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।