22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਜੈਵੀਰ ਸਿੰਘ ਲਾਲਪੁਰਾ ਨੇ ਦੁਰਗਾ ਪੂਜਾ ਸਮਾਗਮਾਂ ’ਚ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਲਿਆ ਆਸ਼ੀਰਵਾਦ

ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਵਿਖੇ ਬੰਗਾਲੀ ਵੈੱਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਂ ਦੁਰਗਾ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸੇ ਦੌਰਾਨ ਨਵ ਦੁਰਗਾ ਪੂਜਣ ਸੰਮਤੀ, ਗਿਆਨੀ ਜ਼ੈਲ ਸਿੰਘ ਨਗਰ ਵਲੋਂ ਕਰਵਾਏ ਗਏ 21ਵੇਂ ਅਸ਼ਟਮੀ ਕੰਨਿਆ ਪੂਜਨ ਸਮਾਗਮ ਦੇ ਆਖ਼ਰੀ ਦਿਨ ਮੂਰਤੀ ਵਿਸਰਜਨ ਮੌਕੇ ਵੀ ਭਾਜਪਾ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 22-10-2026
ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਵਿਖੇ ਬੰਗਾਲੀ ਵੈੱਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਂ ਦੁਰਗਾ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸੇ ਦੌਰਾਨ ਨਵ ਦੁਰਗਾ ਪੂਜਣ ਸੰਮਤੀ, ਗਿਆਨੀ ਜ਼ੈਲ ਸਿੰਘ ਨਗਰ ਵਲੋਂ ਕਰਵਾਏ ਗਏ 21ਵੇਂ ਅਸ਼ਟਮੀ ਕੰਨਿਆ ਪੂਜਨ ਸਮਾਗਮ ਦੇ ਆਖ਼ਰੀ ਦਿਨ ਮੂਰਤੀ ਵਿਸਰਜਨ ਮੌਕੇ ਵੀ ਭਾਜਪਾ ਦੇ ਆਗੂਆਂ ਨੇ ਸ਼ਿਰਕਤ ਕੀਤੀ। ਬੰਗਾਲੀ ਵੈੱਲਫੇਅਰ ਸੁਸਾਇਟੀ ਦੁਰਗਾ ਪੂਜਾ ਕਮੇਟੀ ਦੇ ਸਮਾਗਮ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਰੋਪੜ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੂੰ ਕਮੇਟੀ ਦੇ ਪ੍ਰਧਾਨ ਪ੍ਰਸ਼ਾਂਤ ਕੁਮਾਰ ਸਾਹਾ, ਚਿਰੰਜੀਵ ਬੋਨੀ, ਨਰਿੰਦਰ ਕੋਹਲੀ, ਮੰਟੂ ਦੇਵਨਾਥ ਅਤੇ ਹੋਰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗਾਇਕ ਮਦਨ ਸ਼ੌਂਕੀ ਨੇ ਮਾਂ ਦੁਰਗਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸੇ ਤਰ੍ਹਾਂ ਨਵ ਦੁਰਗਾ ਪੂਜਨ ਸੰਮਤੀ ਵਲੋਂ ਕਰਵਾਏ ਗਏ ਸਮਾਗਮ ਵਿਚ ਭਾਜਪਾ ਰੋਪੜ ਸਰਕਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਅਤੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਮਤੀ ਦੇ ਪ੍ਰਬੰਧਕ ਅਨਿਲ ਕੁਮਾਰ ਸਿੰਘ ਵਲੋਂ ਦੋਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਜਗਦੀਸ਼ ਚੰਦਰ ਕਾਜਲਾ ਵਲੋਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਚੇਤਨਾ ਵਰਮਾ, ਐਡਵੋਕੇਟ ਅਮਨ ਕਾਬੜਵਾਲ, ਹਿੰਮਤ ਸਿੰਘ ਗਿਰਨ, ਰਾਜ ਕੁਮਾਰ ਰਾਜੂ, ਧਰਮਿੰਦਰ ਸਹੋਤਾ, ਗਗਨ ਗੁਪਤਾ, ਲੋਕੇਸ਼ ਕੁਮਾਰ, ਰਜਿੰਦਰ ਕੱਕੜ, ਕਮਲਜੀਤ ਸਿੰਘ, ਜੈਂਟੀ, ਅਨਿਲ ਕੁਮਾਰ ਸਿੰਘ, ਦਿਨੇਸ਼ ਕੁਮਾਰ, ਸ਼ੰਭੂ ਯਾਦਵ, ਨਰੇਸ਼ ਕੁਮਾਰ, ਕਮਲੇਸ਼ ਕੁਮਾਰ, ਦੀਪਕ ਕੁਮਾਰ, ਨਿਰੰਜਨ, ਰਾਜੇਸ਼ ਕੁਮਾਰ, ਬੱਬਲੂ ਅਤੇ ਅਨਿਲ ਦਾਸ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਅਗਲੀ ਖ਼ਬਰ ਬਿਜਲੀ ਕਾਮੇ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਵਿਰੁੱਧ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।