15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗ੍ਰਾਮ ਪੰਚਾਇਤ ਭਲਿਆਣ ਨੇ ਦੋ ਸਾਲਾਂ ਦਾ ਰਿਪੋਰਟ ਕਾਰਡ ਕੀਤਾ ਜਾਰੀ

ਬੇਲਾ, 14 ਅਕਤੂਬਰ (ਮਨਜੀਤ ਸਿੰਘ ਸੈਣੀ)- ਗ੍ਰਾਮ ਪੰਚਾਇਤ ਭਲਿਆਣ ਦੇ 15 ਅਕਤੂਬਰ ਨੂੰ ਦੋ ਸਾਲ ਪੂਰੇ ਹੋ ਰਹੇ ਹਨ। ਇਸ ਦੌਰਾਨ ਪੰਚਾਇਤ ਵਲੋਂ ਪਿਛਲੇ ਦੋ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਅਤੇ ਲੋਕ-ਭਲਾਈ ਦੇ ਉਪਰਾਲਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਹੈ।

ਸਰਪੰਚ ਸਤਵੀਰ ਸਿੰਘ ਸੱਤੀ 15-10-2026
ਬੇਲਾ, 14 ਅਕਤੂਬਰ (ਮਨਜੀਤ ਸਿੰਘ ਸੈਣੀ)- ਗ੍ਰਾਮ ਪੰਚਾਇਤ ਭਲਿਆਣ ਦੇ 15 ਅਕਤੂਬਰ ਨੂੰ ਦੋ ਸਾਲ ਪੂਰੇ ਹੋ ਰਹੇ ਹਨ। ਇਸ ਦੌਰਾਨ ਪੰਚਾਇਤ ਵਲੋਂ ਪਿਛਲੇ ਦੋ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਅਤੇ ਲੋਕ-ਭਲਾਈ ਦੇ ਉਪਰਾਲਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਹੈ। ਸਰਪੰਚ ਸਤਵੀਰ ਸਿੰਘ ਸੱਤੀ ਦੀ ਅਗਵਾਈ ਹੇਠ ਪਿੰਡ ਵਿਚ ਸਿਹਤ, ਸਫ਼ਾਈ, ਖੇਡਾਂ, ਸੜਕਾਂ, ਬੁਨਿਆਦੀ ਸਹੂਲਤਾਂ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿਚ ਕਈ ਅਹਿਮ ਕੰਮ ਕੀਤੇ ਗਏ ਹਨ ਅਤੇ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ 70 ਫ਼ੀਸਦੀ ਵਾਅਦੇ ਪੰਚਾਇਤ ਵਲੋਂ ਸਿਰਫ਼ ਦੋ ਸਾਲਾਂ ਦੇ ਅੰਦਰ ਹੀ ਪੂਰੇ ਕਰ ਦਿੱਤੇ ਗਏ ਹਨ। ਪੰਚਾਇਤ ਦੀ ਇੱਕ ਪ੍ਰਮੁੱਖ ਪ੍ਰਾਪਤੀ ਪੰਚਾਇਤ ਐਡਵਾਂਸਮੈਂਟ ਇੰਡੈੱਕਸ ਦੇ ਸਕੋਰ ਵਿਚ ਸੁਧਾਰ ਹੈ। ਦੋ ਸਾਲ ਪਹਿਲਾਂ ਪਿੰਡ ਦਾ ਸਕੋਰ 100 ਵਿਚੋਂ 53.61 ਸੀ, ਜੋ ਹੁਣ ਵਧ ਕੇ 71.65 ਹੋ ਗਿਆ ਹੈ। ਇਸ ਦੇ ਨਾਲ ਭਲਿਆਣ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿੰਡ ਵਿਚ ਨਵੀਂ ਅੰਗਨਵਾੜੀ ਸੈਂਟਰ ਦੀ ਇਮਾਰਤ ਤਿਆਰ ਕੀਤੀ ਗਈ ਹੈ ਅਤੇ ਪੁਰਾਣੀ ਸਿਵਲ ਡਿਸਪੈਂਸਰੀ ਦੀ ਥਾਂ ਆਯੁਸ਼ਮਾਨ ਅਰੋਗਯਾ ਕੇਂਦਰ ਸਥਾਪਿਤ ਕੀਤਾ ਗਿਆ ਹੈ।ਪਿੰਡ ਵਾਸੀਆਂ ਦੀ ਸਹੂਲਤ ਲਈ ਮਹਾਰਾਣੀ ਜਿੰਦ ਕੌਰ ਪਾਰਕ ਤਿਆਰ ਕੀਤਾ ਗਿਆ ਹੈ, ਜਿੱਥੇ ਬੱਚਿਆਂ ਲਈ ਝੂਲਿਆਂ ਅਤੇ ਬਜ਼ੁਰਗਾਂ ਲਈ ਕੁਰਸੀਆਂ ਤੇ ਛੱਤ ਵਾਲੇ ਸ਼ੈੱਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ‘ਹਰ ਪਿੰਡ ਖੇਡ ਮੈਦਾਨ’ ਯੋਜਨਾ ਤਹਿਤ ਫੁੱਟਬਾਲ ਅਤੇ ਵਾਲੀਬਾਲ ਗਰਾਊਂਡ ਤਿਆਰ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਲੰਮੇ ਸਮੇਂ ਤੋਂ ਰੁਕੇ ਖੇਡ ਮੈਦਾਨ ਦੀ ਮਿਣਤੀ ਦਾ ਕੰਮ ਵੀ ਪੂਰਾ ਕਰਵਾਇਆ ਗਿਆ ਹੈ। ਸਫ਼ਾਈ ਅਤੇ ਵਾਤਾਵਰਨ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਪਿੰਡ ਵਿਚ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਛੱਪੜ ਦੀ ਸਫ਼ਾਈ ਲਗਪਗ 20 ਸਾਲਾਂ ਬਾਅਦ ਪੰਚਾਇਤ ਵਲੋਂ ਕਰਵਾਈ ਗਈ ਹੈ। ਪਿੰਡ ਦੀਆਂ ਟੁੱਟੀਆਂ ਨਾਲ਼ੇ-ਨਾਲੀਆਂ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਨਿਕਾਸੀ ਸੁਧਾਰਨ ਦੇ ਯਤਨ ਵੀ ਕੀਤੇ ਗਏ ਹਨ। ਮੁੱਖ ਦਾਖ਼ਲੇ ਵਾਲੀ ਸੜਕ ਦੇ ਬਰਮਾ ਦੇ ਨਾਲ-ਨਾਲ ਇੱਟਾਂ ਲਗਾਉਣ ਦਾ ਕੰਮ ਵੀ ਕਰਵਾਇਆ ਗਿਆ ਹੈ, ਸੋਲਰ ਲਾਈਟਾਂ ਲਗਾਉਣ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਐਨ.ਆਰ.ਆਈ. ਵੀਰ ਕੁਲਵੀਰ ਸਿੰਘ ਬੀਤਾ ਇਟਲੀ ਵਲੋਂ ਦਿੱਤਾ ਪਾਣੀ ਦਾ ਟੈਂਕਰ ਬਿਨਾਂ ਕਿਸੇ ਚਾਰਜ ਦੇ ਦਿੱਤਾ ਜਾਂਦਾ ਹੈ। ਪੰਚਾਇਤ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਲੜਕੀਆਂ ਦੇ ਵਿਆਹਾਂ ਮੌਕੇ 11 ਹਜ਼ਾਰ ਰੁਪਏ ਸ਼ਗਨ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ। ਵਿਕਾਸ ਕਾਰਜਾਂ ਦੇ ਮੱਦੇਨਜ਼ਰ 15 ਅਗਸਤ 2026 ਨੂੰ ਗ੍ਰਾਮ ਪੰਚਾਇਤ ਭਲਿਆਣ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਵੀ ਵਿਕਾਸ ਅਤੇ ਲੋਕ-ਭਲਾਈ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ ਹੈ।
ਪਿਛਲੀ ਖ਼ਬਰ ‘ ਮੇਰੀ ਦੁਕਾਨ ਮੇਰੇ ਨਾਮ ’ ਯੋਜਨਾ ਨਾਲ 8,500 ਦੁਕਾਨਦਾਰਾਂ ਨੂੰ ਮਿਲੇਗਾ ਲਾਭ - ਅਨਿਲ ਠਾਕੁਰ ਵਪਾਰੀਆਂ ਦੀਆਂ 7,000 ਸ਼... ਅਗਲੀ ਖ਼ਬਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵਲੋਂ ਕੰਨਿਆ ਸਕੂਲ ਤਖ਼ਤਗੜ੍ਹ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।