02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੇਲਾ ਕਾਲਜ ਦੇ ਫਿਜ਼ੀਕਲ ਸਾਇੰਸ ਵਿਭਾਗ ਨੇ ਕਰਵਾਇਆ ਰਾਸ਼ਟਰੀ ਵੈਬੀਨਾਰ

ਬੇਲਾ, 1 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸ ਵਿਭਾਗ ਵਲੋਂ “ਫਿਊਚਰ ਪਾਥਵੇਅਜ਼ ਇੰਨ ਕੈਮਿਸਟਰੀ : ਫਾਰਮ ਮੋਲੀਕੁਲਰ ਇੰਟਰੈਕਸ਼ਨਜ਼ ਟੂ ਰਿਸਰਚ ਐਂਡ ਹਾਇਰ ਐਜੂਕੇਸ਼ਨ” ਵਿਸ਼ੇ ’ਤੇ ਰਾਸ਼ਟਰੀ ਵੈਬੀਨਾਰ ਕਰਵਾਇਆ। ਇਹ ਵੈਬੀਨਾਰ ਸਾਇੰਸ ਐਸੋਸੀਏਸ਼ਨ ਅਤੇ ਇੰਸਟੀਚਿਊਟ ਇਨੋਵੇਸ਼ਨ ਕਾਊਂਸਲ ਵਲੋਂ ਕਰਵਾਇਆ ਗਿਆ।

ਅਜੀਤ ਡੈਸਕ 02-10-2026
ਬੇਲਾ, 1 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸ ਵਿਭਾਗ ਵਲੋਂ “ਫਿਊਚਰ ਪਾਥਵੇਅਜ਼ ਇੰਨ ਕੈਮਿਸਟਰੀ : ਫਾਰਮ ਮੋਲੀਕੁਲਰ ਇੰਟਰੈਕਸ਼ਨਜ਼ ਟੂ ਰਿਸਰਚ ਐਂਡ ਹਾਇਰ ਐਜੂਕੇਸ਼ਨ” ਵਿਸ਼ੇ ’ਤੇ ਰਾਸ਼ਟਰੀ ਵੈਬੀਨਾਰ ਕਰਵਾਇਆ। ਇਹ ਵੈਬੀਨਾਰ ਸਾਇੰਸ ਐਸੋਸੀਏਸ਼ਨ ਅਤੇ ਇੰਸਟੀਚਿਊਟ ਇਨੋਵੇਸ਼ਨ ਕਾਊਂਸਲ ਵਲੋਂ ਕਰਵਾਇਆ ਗਿਆ। ਵੈਬੀਨਾਰ ਦੀ ਸ਼ੁਰੂਆਤ ਵਿਚ ਪ੍ਰਿੰਸੀਪਲ ਡਾ.ਸਤੰਵਤ ਕੌਰ ਸ਼ਾਹੀ ਨੇ ਮੁੱਖ ਬੁਲਾਰਿਆਂ ਡਾ.ਸੰਦੀਪ ਕੁਮਾਰ ਸਹਾਇਕ ਪ੍ਰੋਫੈਸਰ, ਜੇ.ਸੀ.ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਫ਼ਰੀਦਾਬਾਦ ਹਰਿਆਣਾ ਅਤੇ ਡਾ.ਸੁਮਿਤ ਕੁਮਾਰ, ਸੀਨੀਅਰ ਸਹਾਇਕ ਪ੍ਰੈਫੋਸਰ, ਮਗਧ ਯੂਨੀਵਰਸਿਟੀ, ਬੋਧ ਗਯਾ ਬਿਹਾਰ ਦਾ ਸਵਾਗਤ ਕੀਤਾ। ਡਾ.ਸੰਦੀਪ ਕੁਮਾਰ ਨੇ ਮੈਟੀਰੀਅਲ ਕੈਮਿਸਟਰੀ, ਨਵੇਂ ਰੁਝਾਨ ਅਤੇ ਸੰਭਾਵਨਾਵਾਂ ਵਿਸ਼ੇ ਤੇ ਚਰਚਾ ਕੀਤੀ। ਉਨ੍ਹਾਂ ਨੇ ਮੈਟੀਰੀਅਲ ਕੈਮਿਸਟਰੀ ਵਿਚ ਵਿਦਿਆਰਥੀਆਂ ਲਈ ਉੱਭਰ ਰਹੇ ਖੇਤਰਾਂ ਬਾਰੇ ਵੀ ਚਾਨਣਾ ਪਾਇਆ। ਵੈਬੀਨਾਰ ਦੇ ਦੂਜੇ ਸੈਸ਼ਨ ਵਿਚ ਡਾ.ਸੁਮਿਤ ਕੁਮਾਰ ਨੇ ਮੌਲੀਕਿਊਲਰ ਇੰਟਰੈਕਸ਼ਨਜ਼, ਸੁਪ੍ਰਾਮੌਲੀਕਿਊਲਰ ਕੈਮਿਸਟਰੀ ਅਤੇ ਆਧੁਨਿਕ ਰਸਾਇਣਿਕ ਖੋਜ ਵਿਚ ਇਸਦੀ ਮਹੱਤਤਾ ’ਤੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਪਰਮਿੰਦਰ ਕੌਰ ਨੇ ਮਾਹਿਰ ਬੁਲਾਰਿਆਂ ਦਾ ਧੰਨਵਾਦ ਕੀਤਾ। ਵੈਬੀਨਾਰ ਸੰਚਾਲਕ ਦੀ ਭੂਮਿਕਾ ਪ੍ਰੋ.ਰਮਨਜੀਤ ਕੌਰ ਨੇ ਬਾਖ਼ੂਬੀ ਨਿਭਾਈ। ਕੋ-ਕੋਆਰਡੀਨੇਟਰ ਡਾ. ਦੀਪਿਕਾ ਅਤੇ ਡਾ. ਮਨੀਸ਼ ਵਰਮਾ ਨੇ ਵੈਬੀਨਾਰ ਦੇ ਪ੍ਰਤੀਭਾਗੀਆਂ ਦਾ ਉਤਸ਼ਾਹ ਨਾਲ ਹਿੱਸਾ ਲੈਣ ਲਈ ਧੰਨਵਾਦ ਅਦਾ ਕੀਤਾ। ਇਸ ਮੌਕੇ ਡਾ. ਬਲਜੀਤ ਕੌਰ, ਡਾ. ਅਮਨਜੋਤ ਕੌਰ, ਪ੍ਰੋ. ਦਿਵਿਆ, ਅਤੇ ਪ੍ਰੋ. ਸਰਬਜੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ 25 ਰੁਪਏ ਪ੍ਰਤੀ ਕੁਵਿੰਟਲ ਕਣਕ ਦਾ ਭਾਅ ਵਧਾ ਕੇ ਦੇਸ਼ ਦੇ ਕਿਸਾਨਾਂ ਨਾਲ ਕੀਤਾ ਹੈ ਕੋਝਾ ਮਜ਼ਾਕ - ਸੰਯੁਕਤ... ਅਗਲੀ ਖ਼ਬਰ 40 ਹਜ਼ਾਰ ਬੋਰੀ ਕਣਕ ਮੰਡੀ ’ ਚ ਅਟਕੀ , ਝੋਨੇ ਦੀ ਆਮਦ ਨੇ ਪਹਿਲੇ ਦਿਨ ਹੀ ਖੋਲ੍ਹੀ ਸਰਕਾਰੀ ਪ੍ਰਬੰਧਾਂ ਦੀ ਪੋਲ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।