30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਟਲਿਆ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ

ਡੇਰਾਬੱਸੀ, 29 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਬੇਹੜਾ ਰੋਡ ’ਤੇ ਸਥਿਤ ਜੀ. ਜੇ.

ਡੇਰਾਬੱਸੀ ਬੇਹੜਾ ਰੋਡ ’ਤੇ ਇਕ ਫੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ। ਤਸਵੀਰ : ਰਣਬੀਰ ਸਿੰਘ ਪੜ੍ਹੀ 30-09-2026
ਡੇਰਾਬੱਸੀ, 29 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਬੇਹੜਾ ਰੋਡ ’ਤੇ ਸਥਿਤ ਜੀ. ਜੇ. ਵੀ. ਐਂਟਰਪ੍ਰਾਈਜਿਜ਼ ਨਾਮਕ ਉਦਯੋਗਿਕ ਇਕਾਈ ਵਿਚ ਮੰਗਲਵਾਰ ਸਵੇਰੇ ਅਚਾਨਕ ਅੱਗ ਭੜਕਣ ਨਾਲ ਫੈਕਟਰੀ ਅੰਦਰ ਪਈ ਮਸ਼ੀਨਰੀ, ਬਿਜਲੀ ਦੀ ਵਾਇਰਿੰਗ ਅਤੇ ਹੋਰ ਸਾਮਾਨ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਕਾਰਨ ਫੈਕਟਰੀ ਦੇ ਅੰਦਰ ਧੂੰਆਂ ਭਰ ਗਿਆ ਅਤੇ ਕਈ ਥਾਵਾਂ ’ਤੇ ਸਾਮਾਨ ਸੜ ਕੇ ਨੁਕਸਾਨਿਆ ਗਿਆ। ਫਾਇਰ ਬ੍ਰਿਗੇਡ ਵਲੋਂ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ। ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਫਾਇਰ ਅਫਸਰ ਮਹਿੰਦਰ ਸਿੰਘ ਅਨੁਸਾਰ ਘਟਨਾ ਸਵੇਰੇ ਕਰੀਬ 10 ਵਜੇ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਲੋਂ ਇੱਕ ਫਾਇਰ ਟੈਂਡਰ ਮੌਕੇ ’ਤੇ ਰਵਾਨਾ ਕੀਤਾ ਗਿਆ। ਫਾਇਰ ਕਰਮਚਾਰੀਆਂ ਨੇ ਫੈਕਟਰੀ ਅੰਦਰ ਫੈਲੇ ਧੂੰਏਂ ਦਰਮਿਆਨ ਕਾਰਵਾਈ ਕਰਦਿਆਂ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਜੀ. ਜੇ. ਵੀ. ਐਂਟਰਪ੍ਰਾਈਜਿਜ਼ ਇਕ ਮੈਨੂਫੈਕਚਰਿੰਗ ਅਤੇ ਟਰੇਡਿੰਗ ਯੂਨਿਟ ਹੈ, ਜਿਥੇ ਟਰੈਕਟਰ ਅਤੇ ਟੈਕਸਟਾਈਲ ਨਾਲ ਸੰਬੰਧਿਤ ਪਾਰਟਸ ਦਾ ਕੰਮ ਕੀਤਾ ਜਾਂਦਾ ਹੈ। ਘਟਨਾ ਤੋਂ ਬਾਅਦ ਦੀਆਂ ਤਸਵੀਰਾਂ ਵਿਚ ਫੈਕਟਰੀ ਦੇ ਅੰਦਰ ਮਸ਼ੀਨਰੀ ਦੇ ਨਾਲ ਪਿਆ ਸਾਮਾਨ ਅੱਗ ਨਾਲ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਕਈ ਬਿਜਲੀ ਦੀਆਂ ਤਾਰਾਂ ਸੜੀਆਂ ਹੋਈਆਂ ਹਨ, ਜਦਕਿ ਕੰਧਾਂ ਅਤੇ ਛੱਤ ’ਤੇ ਵੀ ਅੱਗ ਅਤੇ ਧੂੰਏਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ। ਫਰਸ਼ ’ਤੇ ਸੜਿਆ ਹੋਇਆ ਮਲਬਾ ਵੀ ਖਿਲਰਿਆ ਪਿਆ ਹੈ। ਫਿਲਹਾਲ ਅੱਗ ਲੱਗਣ ਦੇ ਪੱਕੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਫੈਕਟਰੀ ਨੂੰ ਹੋਏ ਕੁੱਲ ਮਾਲੀ ਨੁਕਸਾਨ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਫਾਇਰ ਵਿਭਾਗ ਮੁਤਾਬਿਕ ਮਾਮਲੇ ਸੰਬੰਧੀ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਮੇਂ ਸਿਰ ਅੱਗ ’ਤੇ ਕਾਬੂ ਪੈ ਜਾਣ ਕਾਰਨ ਨੇੜਲੇ ਹਿੱਸਿਆਂ ਤੱਕ ਅੱਗ ਫੈਲਣ ਤੋਂ ਬਚਾਅ ਰਿਹਾ।
ਪਿਛਲੀ ਖ਼ਬਰ ਪਿੰਡ ਤਿਉੜ ਵਿਖੇ ਪੁਆਧੀ ਅਖਾੜੇ ਦਾ ਆਗਾਜ਼ ਹੋਇਆ ਅਗਲੀ ਖ਼ਬਰ ਘਰ ਦਾ ਤਾਲਾ ਤੋੜ ਕੇ 20 ਹਜ਼ਾਰ ਰੁ. ਨਕਦ ਤੇ ਐਲ. ਈ. ਡੀ. ਸਮੇਤ ਕੀਮਤੀ ਸਾਮਾਨ ਲੈ ਗਏ ਚੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।