30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੋਟਰਸਾਈਕਲ ਸਵਾਰ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਬਾਲੀਆਂ ਖੋਹ ਕੇ ਫ਼ਰਾਰ

ਮਾਜਰੀ, 29 ਸਤੰਬਰ (ਕੁਲਵੰਤ ਸਿੰਘ ਧੀਮਾਨ)- ਨੇੜਲੇ ਪਿੰਡ ਮਾਜਰੀ ਵਿਖੇ ਸ਼ਾਮ ਵੇਲੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਘਰ ਦੇ ਬਾਹਰ ਖੜ੍ਹੀ ਇਕ ਬਜ਼ੁਰਗ ਔਰਤ ਦੇ ਕੰਨਾਂ ‘ਚੋਂ ਸੋਨੇ ਦੀਆਂ ਬਾਲੀਆਂ ਝਪਟ ਕੇ ਫ਼ਰਾਰ ਹੋ ਗਏ। ਹਾਸਿਲ ਜਾਣਕਾਰੀ ਅਨੁਸਾਰ ਪਿੰਡ ਮਾਜਰੀ ਦੀ ਰਹਿਣ ਵਾਲੀ ਬਜ਼ੁਰਗ ਔਰਤ ਜਸਪਾਲ ਕੌਰ (75) ਸ਼ਾਮ ਦੇ ਸਮੇਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ।

ਅਜੀਤ ਡੈਸਕ 30-09-2026
ਮਾਜਰੀ, 29 ਸਤੰਬਰ (ਕੁਲਵੰਤ ਸਿੰਘ ਧੀਮਾਨ)- ਨੇੜਲੇ ਪਿੰਡ ਮਾਜਰੀ ਵਿਖੇ ਸ਼ਾਮ ਵੇਲੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਘਰ ਦੇ ਬਾਹਰ ਖੜ੍ਹੀ ਇਕ ਬਜ਼ੁਰਗ ਔਰਤ ਦੇ ਕੰਨਾਂ ‘ਚੋਂ ਸੋਨੇ ਦੀਆਂ ਬਾਲੀਆਂ ਝਪਟ ਕੇ ਫ਼ਰਾਰ ਹੋ ਗਏ। ਹਾਸਿਲ ਜਾਣਕਾਰੀ ਅਨੁਸਾਰ ਪਿੰਡ ਮਾਜਰੀ ਦੀ ਰਹਿਣ ਵਾਲੀ ਬਜ਼ੁਰਗ ਔਰਤ ਜਸਪਾਲ ਕੌਰ (75) ਸ਼ਾਮ ਦੇ ਸਮੇਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ‘ਤੇ ਦੋ ਅਣਪਛਾਤੇ ਨੌਜਵਾਨ ਉਥੇ ਆਏ ਅਤੇ ਉਨ੍ਹਾਂ ਬਜ਼ੁਰਗ ਔਰਤ ਕੋਲੋਂ ਰਸਤਾ ਪੁੱਛਣ ਦੇ ਬਹਾਨੇ ਮੋਟਰਸਾਈਕਲ ਹੌਲੀ ਕਰ ਲਿਆ। ਹਾਲੇ ਬਜ਼ੁਰਗ ਔਰਤ ਕੁਝ ਸਮਝ ਪਾਉਂਦੀ ਕਿ ਉਸ ਤੋਂ ਪਹਿਲਾਂ ਹੀ ਮੋਟਰਸਾਈਕਲ ‘ਤੇ ਪਿੱਛੇ ਬੈਠੇ ਨੌਜਵਾਨ ਨੇ ਤੇਜ਼ੀ ਨਾਲ ਝਪਟਾ ਮਾਰ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਬਾਲੀਆਂ ਖੋਹ ਲਈਆਂ। ਅਚਾਨਕ ਵਾਪਰੀ ਇਸ ਵਾਰਦਾਤ ਕਾਰਨ ਬਜ਼ੁਰਗ ਔਰਤ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਦੇਖਦੇ ਹੀ ਦੇਖਦੇ ਝਪਟਮਾਰ ਆਪਣੇ ਮੋਟਰਸਾਈਕਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਜਸਪਾਲ ਕੌਰ ਨੇ ਦੱਸਿਆ ਕਿ ਮੋਟਰਸਾਈਕਲ ‘ ਤੇ ਸਵਾਰ ਇਕ ਨੌਜਵਾਨ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਜਦਕਿ ਦੂਜੇ ਨੌਜਵਾਨ ਨੇ ਸਿਰ ‘ਤੇ ਪਟਕਾ ਬੰਨ੍ਹਿਆ ਹੋਇਆ ਸੀ। ਘਟਨਾ ਤੋਂ ਤੁਰੰਤ ਬਾਅਦ ਬਜ਼ੁਰਗ ਦੇ ਪੁੱਤਰ ਅਵਤਾਰ ਸਿੰਘ ਵਲੋਂ ਇਸ ਘਟਨਾ ਸੰਬੰਧੀ ਮਾਜਰੀ ਪੁਲਿਸ ਚੌਕੀ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ਤਾਂ ਜੋ ਅਣਪਛਾਤੇ ਝਪਟਮਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਵਾਰਦਾਤ ਤੋਂ ਬਾਅਦ ਪਿੰਡ ਵਾਸੀਆਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ - ਵਿਧਾਇਕ ਕੁਲਵੰਤ... ਅਗਲੀ ਖ਼ਬਰ ਬੀ. ਐਸ. ਸੀ. ਮੈਡੀਕਲ ਫੋਟੋਗ੍ਰਾਫੀ ਦੇ ਵਿਦਿਆਰਥੀਆਂ ਨੇ ਫ਼ੋਟੋਗ੍ਰਾਫ਼ੀ ਵਰਕਸ਼ਾਪ ’ਚ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।