13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨੂਰਪੁਰ ਬੇਦੀ ਬਲਾਕ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਤਖ਼ਤਗੜ੍ਹ ਤੋਂ ਹੋਇਆ ਸ਼ਾਨਦਾਰ ਆਗਾਜ਼ ਕਬੱਡੀ, ਐਥਲੈਟਿਕਸ, ਫੁੱਟਬਾਲ ਤੇ ਵਾਲੀਬਾਲ ਦੇ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ

ਨੂਰਪੁਰ ਬੇਦੀ, 12 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੱਜ ਡੀ. ਏ.

ਅਜੀਤ ਡੈਸਕ 13-09-2026
ਨੂਰਪੁਰ ਬੇਦੀ, 12 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੱਜ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸ਼ਾਨਦਾਰ ਅਗਾਜ਼ ਕੀਤਾ ਗਿਆ। ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਤਰਫੋ ਜ਼ਿਲ੍ਹਾ ਪ੍ਰੀਸ਼ਦ ਦੇ ਉੇਪ ਚੇਅਰਮੈਨ ਦੇਸ ਰਾਜ ਸੈਣੀ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸੱਤੀ ਨਾਗਰਾ ਨੇ ਕੀਤਾ। ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਇਹਨਾਂ ਖੇਡਾਂ ਪ੍ਰਤੀ ਲੋਕਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਭਰ ਵਿਚ ਇਸ ਦੀ ਰਜਿਸਟਰੇਸ਼ਨ 3 ਲੱਖ ਤੋਂ ਵਧ ਕੇ 10 ਲੱਖ ਹੋ ਚੁੱਕੀ ਹੈ। ਕ੍ਰਿਕਟ ਨੂੰ ਵੀ ਇਹਨਾਂ ਖੇਡਾਂ ਵਿਚ ਸ਼ਾਮਿਲ ਕਰਕੇ ਪੰਜਾਬ ਸਰਕਾਰ ਨੇ ਨਵੀਂ ਪਹਿਲਕਦਮੀ ਕੀਤੀ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਅਤੇ ਚੌ. ਨਰਿੰਦਰ ਝਾਂਡੀਆਂ ਮੈਂਬਰ ਗੁੱਜਰ ਭਲਾਈ ਬੋਰਡ ਪੰਜਾਬ ਨੇ ਵੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਜ਼ਿਲ੍ਹਾ ਖੇਡ ਵਿਭਾਗ ਦੀ ਅਗਵਾਈ ਵਿਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਦੀ ਜਾਣਕਾਰੀ ਦਿੰਦਿਆਂ ਬਲਾਕ ਦੇ ਓਵਰਆਲ ਖੇਡ ਇੰਚਾਰਜ ਕਬੱਡੀ ਕੋਚ ਹਰਵਿੰਦਰ ਕੌਰ ਨੋਨਾ , ਖੇਡ ਕੰਡਕਟ ਇੰਚਾਰਜ ਲੈਕ. ਬਲਜਿੰਦਰ ਸਿੰਘ ਰੀਹਲ ਅਤੇ ਰਣਜੀਤ ਸਿੰਘ ਭੱਠਲ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਤਖਤਗੜ੍ਹ ਵਿਖੇ ਕਬੱਡੀ ਨੈਸ਼ਨਲ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੱਜ ਅੰ-14 ਸਾਲ ਵਰਗ ਮੁੰਡਿਆਂ ਵਿਚ ਡੀ.ਏ.ਵੀ ਸਪੋਰਟਸ ਕਲੱਬ ਤਖਤਗੜ੍ਹ ਨੇ ਪਹਿਲਾ ਅਤੇ ਸ.ਮਿ.ਸ ਹਿਆਤਪੁਰ ਨੇ ਦੂਜਾ ਜਦਕਿ ਕੁੜੀਆਂ ਦੇ ਮੁਕਾਬਲਿਆਂ ਵਿਚ ਝੱਜ ਨੇ ਪਹਿਲਾ ਤੇ ਤਖਤਗੜ੍ਹ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 17 ਕਿ.ਗ੍ਰਾ ਵਰਗ ਵਿਚ ਤਖਤਗੜ੍ਹ ਕਲੱਬ ਨੇ ਪਹਿਲਾ ਤੇ ਕੁੜੀਆਂ ਵਿਚ ਸ.ਕੰ.ਸ.ਸ.ਸ ਤਖਤਗੜ੍ਹ ਨੇ ਜਿੱਤਾਂ ਹਾਸਲ ਕੀਤੀਆਂ। ਮਧੂਵਨ ਵਾਟਿਕਾ ਸਕੂਲ ਅਸਮਾਨਪੁਰ ਵਿਖੇ ਹੋਏ ਵਾਲੀਬਾਲ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਅੰ- 14 ਸਾਲ ਵਿਚ ਕਰਤਾਪੁਰ ਤੇ ਮਧੂਵਨ ਵਾਟਿਕਾ ਸਕੂਲ ਦੀਆਂ ਟੀਮਾਂ ਫਾਈਨਲ ਵਿਚ ਪੁਜੀਆਂ, 17 ਸਾਲ ਵਰਗ ਵਿਚ ਮਧੂਵਨ ਤੇ ਬੜਵਾ ਦੀਆਂ ਟੀਮਾ ਨੇ ਫਾਈਨਲ ਵਿਚ ਥਾਂ ਬਣਾਈ। ਅੰ-21 ਸਾਲ ਵਿਚ ਸੰਦੋਆ ਤੇ ਜੇਤੇਵਾਲ ਦੀਆਂ ਟੀਮਾਂ ਫਾਈਨਲ ਵਿਚ ਪੁੱਜੀਆਂ। ਅਬਿਆਣਾ ਵਿਖੇ ਹੋਈਆਂ ਫੁੱਟਬਾਲ ਦੀਆਂ ਖੇਡਾਂ ਵਿਚ ਅੰ-14 ਵਰਗ ਵਿਚ ਧਮਾਣਾ ਸਕੂਲ ਦੀ ਟੀਮ ਜੇਤੂ ਰਹੀ। ਲੈਕ. ਅਰਵਿੰਦ ਨੇ ਦੱਸਿਆ ਕਿ ਖੋ-ਖੋ ਵਿਚ ਅੰ-14 ਸਾਲ ਵਿਚ ਮਧੂਵਨ ਸਕੂਲ ਨੇ ਪਹਿਲਾ, ਸ.ਮਿ.ਸ ਮੂਸਾਪੁਰ ਨੇ ਦੂਜਾ, ਅੰ-17 ਸਾਲ ਵਰਗ ਵਿਚ ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਨੇ ਪਹਿਲਾ ਤੇ ਗੜਬਾਗਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਸਾਲ ਵਰਗ ਵਿਚ ਟਿੱਬਾ ਟੱਪਰੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਨੂੰ ਸਫਲ ਬਣਾਉਣ ਵਿਚ ਇੰਦਰਜੀਤ ਸਿੰਘ, ਮੈਡਮ ਪੁਸ਼ਪਾ ਦੇਵੀ, ਗੁਰਵਿੰਦਰ ਸਿੰਘ ਖੇੜਾ, ਬਖਸ਼ੀ ਰਾਮ, ਕੋਚ ਸੁਨੀਲ ਕੁਮਾਰ, ਸਤਵੰਤ ਕੌਰ ਸੈਣੀਮਾਜਰਾ,ਗੁਰਨਾਮ ਸਿੰਘ, ਧਰਮਵੀਰ, ਬਿਮਲ ਸੈਣੀ, ਸੁਖਪ੍ਰੀਤ ਸਿੰਘ ਝੱਜ, ਹਰਿੰਦਰਪਾਲ ਕੌਰ ਮਾਣਕੂਮਾਜਰਾ, ਜਸਵੀਰ ਕੌਰ ਝੱਜ ਸਮੇਤ ਹੋਰਨਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਪ੍ਰਿੰ. ਹਰਦੀਪ ਸਿੰਘ ਤਖਤਗੜ੍ਹ, ਸੰਮਤੀ ਮੈਂਬਰ ਹੇਮੰਤ ਸੈਣੀ, ਗੁਰਮੁੱਖ ਸਿੰਘ ਖੇੜੀ, ਚੌ. ਬੰਟੀ ਮਣਕੌਲੀ, ਕੇਵਲ ਕ੍ਰਿਸ਼ਨ ਹੈਪੀ ਤਖਤਗੜ੍ਹ, ਰਿਸ਼ੀ ਚੰਦਨ ਅਤੇ ਸਰਪੰਚ ਹੈਪੀ ਤਖਤਗੜ੍ਹ ਅਤੇ ਸਮੇਤ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਾਰਡ ਨੰਬਰ - 2 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰਜੋਤ ਬੈਂਸ ਨੇ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸਵਾਈਨ ਫਲੂ ਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਐਡਵਾਇਜ਼ਰੀ ਜਾਰੀ ਲੋਕ ਘਬਰਾਉਣ ਦੀ ਬਜਾਏ ਸਾਵਧਾਨੀਆਂ ਵਰਤਣ -ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।