07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਈ ਜੈਤਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਤਪ ਅਸਥਾਨ ਵਿਖੇ ਮਹਾਨ ਗੁਰਮਤਿ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਜੇ ਐਸ ਨਿੱਕੂਵਾਲ)- ਦਸਮੇਸ਼ ਪਾਤਸ਼ਾਹ ਦੀਆਂ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਸਾਹਿਬ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਸ਼ਹੀਦ ਜੀ ਦਾ 365ਵਾਂ ਜਨਮ ਦਿਹਾੜਾ ਉਨ੍ਹਾਂ ਦੇ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਾਰਿਆਂ ਤੋਂ ਪਹਿਲਾਂ ਮੰਦਰ ਕਲਾ ਮੌਗਾ, ਬਾਬੋਵਾਲ ਅਮ੍ਰਿਤਸਰ, ਭਦੌੜ ਬਲਨਾਲਾ, ਖੋਸਾ, ਡਰੋਲੀ ਭਾਈ ਮੌਗਾ, ਮੰਡਵਾਲਾ ਫਰੀਦਕੋਟ, ਅਕਾਲੀਆਂ ਵਾਲਾ, ਰੱਈਆਂ ਅਮ੍ਰਿ਼ਤਸਰ, ਪਿੱਥੋਂ ਬਠਿੰਡਾ ਅਤੇ ਅੰਮ੍ਰਿਤਸਰ ਆਦਿ 10 ਥਾਵਾਂ ਤੋਂ ਨਗਰ ਕੀਰਤਨ ਗੁਰਦੁਆਰਾ ਤਪ ਅਸਥਾਨ ਪਹੁੰਚੇ।

ਅਜੀਤ ਡੈਸਕ 07-09-2026
ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਜੇ ਐਸ ਨਿੱਕੂਵਾਲ)- ਦਸਮੇਸ਼ ਪਾਤਸ਼ਾਹ ਦੀਆਂ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਸਾਹਿਬ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਸ਼ਹੀਦ ਜੀ ਦਾ 365ਵਾਂ ਜਨਮ ਦਿਹਾੜਾ ਉਨ੍ਹਾਂ ਦੇ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਾਰਿਆਂ ਤੋਂ ਪਹਿਲਾਂ ਮੰਦਰ ਕਲਾ ਮੌਗਾ, ਬਾਬੋਵਾਲ ਅਮ੍ਰਿਤਸਰ, ਭਦੌੜ ਬਲਨਾਲਾ, ਖੋਸਾ, ਡਰੋਲੀ ਭਾਈ ਮੌਗਾ, ਮੰਡਵਾਲਾ ਫਰੀਦਕੋਟ, ਅਕਾਲੀਆਂ ਵਾਲਾ, ਰੱਈਆਂ ਅਮ੍ਰਿ਼ਤਸਰ, ਪਿੱਥੋਂ ਬਠਿੰਡਾ ਅਤੇ ਅੰਮ੍ਰਿਤਸਰ ਆਦਿ 10 ਥਾਵਾਂ ਤੋਂ ਨਗਰ ਕੀਰਤਨ ਗੁਰਦੁਆਰਾ ਤਪ ਅਸਥਾਨ ਪਹੁੰਚੇ। ਸ੍ਰੀ ਅਖੰਡ ਪਾਠ ਭੋਗ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੋਲਦਿਆਂ ਕਿਹਾ ਕਿ ਭਾਈ ਜੈਤਾ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ।ਜਿਨ੍ਹਾਂ ਨੂੰ ਦਸਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ‘ਰੰਗਰੇਟਾ ਗੁਰੂ ਕਾ ਬੇਟਾ’ ਦਾ ਖ਼ਿਤਾਬ ਦਿੱਤਾ ਸੀ।ਅੰਤ ਵਿਚ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਤੀਰਥ ਸਿੰਘ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸੰਤ ਬਾਬਾ ਟੇਕ ਸਿੰਘ ਧਨੋਲਾ, ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਭਰੀ ਗਈ। ਇਸ ਮੌਕੇ ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ, ਮੈਨੇਜਰ ਸਰਬਦਿਆਲ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਮੁੱਖ ਗ੍ਰੰਥੀ ਭਾਈ ਜੋਗਿੰਦਰ ਸਿੰਘ, ਮਨਜਿੰਦਰ ਸਿੰਘ ਬਰਾੜ, ਗਿਆਨੀ ਸੁਖਵਿੰਦਰ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਤੇਜਿੰਦਰ ਸਿੰਘ ਵਾਲੀਆ, ਬਾਬਾ ਰਾਮ ਸਿੰਘ, ਧਰਮ ਸਿੰਘ, ਸਵਰਨ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਹਰਪਾਲ ਸਿੰਘ, ਮੁਖ਼ਤਿਆਰ ਸਿੰਘ, ਹੀਰਾ ਸਿੰਘ, ਬੂਟਾ ਸਿੰਘ ਪੰਡੋਰੀ, ਗੁਰਬਚਨ ਸਿੰਘ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਰਾਮਜੀ ਦਾਸ, ਬਾਬਾ ਦਿਲਬਾਗ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਕਾਕਾ ਬਲਵਿੰਦਰ ਸਿੰਘ ਡਾਂਗੀਂ ਨਮਿਤ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।