ਬਿਜਲੀ ਸਪਲਾਈ ਦੇ ਮੰਦੜੇ ਹਾਲ ... ਖੇਤੀਬਾੜੀ ਲਈ ਚਾਰ ਘੰਟੇ ਤੋਂ ਵੀ ਘੱਟ ਮਿਲਦੀ ਹੈ ਬਿਜਲੀ ਕਿਸਾਨ ਪ੍ਰੇਸ਼ਾਨ ਮਹਿੰਗੇ ਭਾਅ ਦਾ ਫੂਕਣਾ ਪੈ ਰਿਹਾ ਡੀਜ਼ਲ
ਬੇਲਾ, 4 ਸਤੰਬਰ (ਮਨਜੀਤ ਸਿੰਘ ਸੈਣੀ)-ਪਾਵਰਕਾਮ ਉਪ ਮੰਡਲ ਬੇਲਾ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਦਾ ਬਹੁਤ ਹੀ ਮੰਦਾ ਹਾਲ ਹੈ ਤਪਦੀ ਗਰਮੀ ਵਿਚ ਚੌਵੀ ਘੰਟੇ ਬਿਜਲੀ ਸਪਲਾਈ ਵਿਚ ਰੋਜ਼ਾਨਾ ਤਿੰਨ ਤਿੰਨ ਚਾਰ ਚਾਰ ਘੰਟੇ ਕੱਟ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਲਾਈਨਾਂ ਵਿਚ ਕੋਈ ਨਾ ਕੋਈ ਨੁਕਸ ਪਿਆ ਹੀ ਰਹਿੰਦਾ ਹੈ ਲੰਬਾ ਸਮਾਂ ਬਿਜਲੀ ਬੰਦ ਰਹਿਣ ਕਾਰਨ ਬਜ਼ੁਰਗਾਂ ਬੱਚਿਆਂ ਅਤੇ ਦਿਨ ਭਰ ਮਿਹਨਤ ਕਰਕੇ ਆਏ ਮਜ਼ਦੂਰਾਂ, ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਲਈ ਰੋਜ਼ਾਨਾ ਹੀ ਚਾਰ ਪੰਜ ਘੰਟੇ ਬਿਜਲੀ ਸਪਲਾਈ ਮਿਲਦੀ ਹੈ ਉਸ ਵਿਚੋਂ ਵੀ ਕੱਟ ਲਗਾਏ ਜਾ ਰਹੇ ਹਨ। ਬਿਜਲੀ ਵਿਭਾਗ ਵੱਲੋਂ ਖੇਤੀਬਾੜੀ ਸੈਕਟਰ ਲਈ ਤਿੰਨ ਗਰੁੱਪ ਬਣਾਏ ਹੋਏ ਹਨ ਸਾਢੇ ਪੰਜ ਤੋਂ ਡੇਢ ਵਜੇ ਤੱਕ, ਡੇਢ ਵਜੇ ਤੋਂ ਸਾਢੇ ਨੌਂ ਵਜੇ ਤੱਕ ਅਤੇ ਸਾਢੇ ਨੌਂ ਵਜੇ ਤੋਂ ਸਾਢੇ ਵਜੇ ਤੱਕ ਜਿਸ ਵਿਚ ਹਰ ਗਰੁੱਪ ਨੂੰ ਪਹਿਲਾਂ ਹੀ ਦੋ ਘੰਟੇ ਲੇਟ ਬਿਜਲੀ ਛੱਡੀ ਜਾਂਦੀ ਹੈ ਫੇਰ ਦੋ ਘੰਟੇ ਬਿਜਲੀ ਚੱਲ ਕੇ ਦੋ ਦੋ ਤਿੰਨ ਤਿੰਨ ਘੰਟੇ ਦਾ ਪਾਵਰ ਕੱਟ ਲਗਾਇਆ ਜਾ ਰਿਹਾ ਹੈ।
ਬੇਲਾ, 4 ਸਤੰਬਰ (ਮਨਜੀਤ ਸਿੰਘ ਸੈਣੀ)-ਪਾਵਰਕਾਮ ਉਪ ਮੰਡਲ ਬੇਲਾ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਦਾ ਬਹੁਤ ਹੀ ਮੰਦਾ ਹਾਲ ਹੈ ਤਪਦੀ ਗਰਮੀ ਵਿਚ ਚੌਵੀ ਘੰਟੇ ਬਿਜਲੀ ਸਪਲਾਈ ਵਿਚ ਰੋਜ਼ਾਨਾ ਤਿੰਨ ਤਿੰਨ ਚਾਰ ਚਾਰ ਘੰਟੇ ਕੱਟ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਲਾਈਨਾਂ ਵਿਚ ਕੋਈ ਨਾ ਕੋਈ ਨੁਕਸ ਪਿਆ ਹੀ ਰਹਿੰਦਾ ਹੈ ਲੰਬਾ ਸਮਾਂ ਬਿਜਲੀ ਬੰਦ ਰਹਿਣ ਕਾਰਨ ਬਜ਼ੁਰਗਾਂ ਬੱਚਿਆਂ ਅਤੇ ਦਿਨ ਭਰ ਮਿਹਨਤ ਕਰਕੇ ਆਏ ਮਜ਼ਦੂਰਾਂ, ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਲਈ ਰੋਜ਼ਾਨਾ ਹੀ ਚਾਰ ਪੰਜ ਘੰਟੇ ਬਿਜਲੀ ਸਪਲਾਈ ਮਿਲਦੀ ਹੈ ਉਸ ਵਿਚੋਂ ਵੀ ਕੱਟ ਲਗਾਏ ਜਾ ਰਹੇ ਹਨ। ਬਿਜਲੀ ਵਿਭਾਗ ਵੱਲੋਂ ਖੇਤੀਬਾੜੀ ਸੈਕਟਰ ਲਈ ਤਿੰਨ ਗਰੁੱਪ ਬਣਾਏ ਹੋਏ ਹਨ ਸਾਢੇ ਪੰਜ ਤੋਂ ਡੇਢ ਵਜੇ ਤੱਕ, ਡੇਢ ਵਜੇ ਤੋਂ ਸਾਢੇ ਨੌਂ ਵਜੇ ਤੱਕ ਅਤੇ ਸਾਢੇ ਨੌਂ ਵਜੇ ਤੋਂ ਸਾਢੇ ਵਜੇ ਤੱਕ ਜਿਸ ਵਿਚ ਹਰ ਗਰੁੱਪ ਨੂੰ ਪਹਿਲਾਂ ਹੀ ਦੋ ਘੰਟੇ ਲੇਟ ਬਿਜਲੀ ਛੱਡੀ ਜਾਂਦੀ ਹੈ ਫੇਰ ਦੋ ਘੰਟੇ ਬਿਜਲੀ ਚੱਲ ਕੇ ਦੋ ਦੋ ਤਿੰਨ ਤਿੰਨ ਘੰਟੇ ਦਾ ਪਾਵਰ ਕੱਟ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਪੱਕਣ ਤੇ ਆਈ ਹੋਈ ਹੈ ਬਰਸਾਤ ਨਾ ਹੋਣ ਕਾਰਨ ਅਤੇ ਗਰਮੀ ਵੱਧ ਪੈਣ ਕਾਰਨ ਪਾਣੀ ਦੀ ਖਪਤ ਜ਼ਿਆਦਾ ਹੋ ਰਹੀ ਹੈ ਅੱਠ ਘੰਟੇ ਬਿਜਲੀ ਸਪਲਾਈ ਦੇ ਦਾਅਵੇ ਸਿਰਫ਼ ਇਸ਼ਤਿਹਾਰੀ ਬੁਲਬੁਲੇ ਹਨ ਕਿਸਾਨਾਂ ਵਲੋਂ ਮਹਿੰਗੇ ਭਾਅ ਡੀਜ਼ਲ ਫ਼ੂਕ ਕੇ ਝੋਨੇ ਦੀ ਫ਼ਸਲ ਸਿਰੇ ਚੜ੍ਹਾਈ ਜਾਣੀ ਹੈ। ਗਰਮੀ ਕਾਰਨ ਮੱਕੀ ਗੰਨਾ ਅਤੇ ਪਾਪੂਲਰ ਦੀਆਂ ਫ਼ਸਲਾਂ ਨੂੰ ਪਾਣੀ ਬਹੁਤ ਜ਼ਰੂਰੀ ਹੈ ਪ੍ਰੰਤੂ ਸਮੇਂ ਸਿਰ ਅਤੇ ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਸਤਾ ਰਹੀ ਹੈ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਬਿਜਲੀ ਮੰਤਰੀ ਤੋਂ ਮੰਗ ਕੀਤੀ ਕਿ ਖੇਤੀਬਾੜੀ ਸੈਕਟਰ ਲਈ ਪੂਰੀ ਬਿਜਲੀ ਦਿੱਤੀ ਜਾਵੇ।