02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਦੀਵੀ ਵਿਛੋੜਾ ਦੇ ਗਏ ਸਾਬਕਾ ਸਰਪੰਚ ਗੁਰਚਰਨ ਸਿੰਘ

ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਹਿਮਾਚਲ ਪ੍ਰਦੇਸ਼ ਦੀ ਹੱਦ ‘ਤੇ ਵਸੇ ਪਿੰਡ ਢੇਲਾਬੜ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ, ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਉਹ 54 ਵਰ੍ਹਿਆਂ ਦੇ ਸਨ, ਆਪਣੇ ਪਿੱਛੇ ਪਤਨੀ ਦੇ ਨਾਲ-ਨਾਲ ਚਾਰ ਪੁੱਤਰਾਂ ਨੂੰ ਛੱਡ ਗਏ ਹਨ। 2013 ਤੋਂ 2018 ਤੱਕ ਇਨ੍ਹਾਂ ਨੇ ਬਤੌਰ ਸਰਪੰਚ ਇਨ੍ਹਾਂ ਪਿੰਡ ‘ਚ ਕੇਂਦਰ ਸਰਕਾਰ ਅਤੇ ਰਾਜ ਰਾਹੀਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਪਟਾਉਣ ਅਤੇ ਮਨਗਰੇਗਾ ਯੋਜਨਾ ਤਹਿਤ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ।

ਅਜੀਤ ਡੈਸਕ 02-09-2026
ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਹਿਮਾਚਲ ਪ੍ਰਦੇਸ਼ ਦੀ ਹੱਦ ‘ਤੇ ਵਸੇ ਪਿੰਡ ਢੇਲਾਬੜ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ, ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਉਹ 54 ਵਰ੍ਹਿਆਂ ਦੇ ਸਨ, ਆਪਣੇ ਪਿੱਛੇ ਪਤਨੀ ਦੇ ਨਾਲ-ਨਾਲ ਚਾਰ ਪੁੱਤਰਾਂ ਨੂੰ ਛੱਡ ਗਏ ਹਨ। 2013 ਤੋਂ 2018 ਤੱਕ ਇਨ੍ਹਾਂ ਨੇ ਬਤੌਰ ਸਰਪੰਚ ਇਨ੍ਹਾਂ ਪਿੰਡ ‘ਚ ਕੇਂਦਰ ਸਰਕਾਰ ਅਤੇ ਰਾਜ ਰਾਹੀਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਪਟਾਉਣ ਅਤੇ ਮਨਗਰੇਗਾ ਯੋਜਨਾ ਤਹਿਤ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ। ਇਨ੍ਹਾਂ ਦਾ ਅੰਤਿਮ ਸੰਸਕਾਰ ਸਮੂਹ ਪਰਿਵਾਰ ਵਲੋਂ ਪਿੰਡ ਦੀ ਸ਼ਮਸ਼ਾਨਘਾਟ ‘ਤੇ ਕੀਤਾ ਗਿਆ। ਇਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਰਿਸ਼ਤੇਦਾਰਾਂ ਦੇ ਨਾਲ-ਨਾਲ ਇਲਾਕਾਈ ਮੁਹਤਬਰ ਸ਼ਾਮਿਲ ਸਨ। ਇਨ੍ਹਾਂ ਦੇ ਬੇਵਕਤ ਸਦੀਵੀ ਵਿਛੋੜੇ ‘ਤੇ ਸਮੂਹ ਦੁਖੀ ਪਰਿਵਾਰ ਨਾਲ ਮੌਜੂਦਾ ਸਰਪੰਚ ਰਜਨੀ ਦੇਵੀ, ਹਰਦੀਪ ਸਿੰਘ ਢੇਲਾਬੜ, ਸਾਬਕਾ ਸਰਪੰਚ ਜਸਵਿੰਦਰ ਸਿੰਘ ਸੈਣੀ, ਮਗਨਰੇਗਾ ਸਕੱਤਰ ਕਮਲਜੀਤ ਸਿੰਘ, ਸਾਬਕਾ ਮੈਂਬਰ ਸੰਮਤੀ ਅਜਮੇਰ ਸਿੰਘ ਫੌਜੀ, ਸਾਬਕਾ ਸਰਪੰਚ ਯੋਗੇਸ਼ ਪੁਰੀ, ਪ੍ਰੇਮ ਸਿੰਘ ਸਿੱਧੂ, ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਗੁਰਮੇਲ ਸਿੰਘ ਖ਼ਾਲਸਾ, ਸਰਪੰਚ ਪੂਨਮ ਦੇਵੀ, ਪਰਮਜੀਤ ਸਿੰਘ ਬੱਬੀ, ਗੁਰਨਾਮ ਸਿੰਘ ਝੱਜ, ਸੁਖਜਿੰਦਰ ਸਿੰਘ ਭਾਓਵਾਲ, ਪੰਡਤ ਦਵਿੰਦਰ ਮੋਦਗਿੱਲ, ਨੰਬਰਦਾਰ ਹਰਕਿਰਪਾਲ ਸਿੰਘ ਰਾਣਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਸਰਪੰਚ ਪਰਮਜੀਤ ਕੌਰ ਆਲੋਵਾਲ, ਲੋਕ ਗਾਇਕ ਅਵਤਾਰ ਆਲੋਵਾਲੀਆ, ਸਰਪੰਚ ਕੁਲਵੰਤ ਸਿੰਘ ਖਰੋਟਾ, ਜਥੇਦਾਰ ਜਰਨੈਲ ਸਿੰਘ ਸਹੋਤਾ ਆਦਿ ਨੇ ਅਫ਼ਸੋਸ ਪ੍ਰਗਟਾਇਆ ਹੈ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਲਈ ਰੂਪਨਗਰ ਵਾਸੀਆਂ ਨੂੰ ਵੱਧ - ਚੜ੍ਹ ਕੇ ਭਾਗ ਲੈਣ ਦੀ ਅਪੀਲ ਅਗਲੀ ਖ਼ਬਰ ਢੇਰ ਵਿਚ ਲਾਇਬ੍ਰੇਰੀ ਤੇ ਕਮਿਊਨਿਟੀ ਸੈਂਟਰ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਉਦਘਾਟਨ ਢੇਰ ਲੋਕ ਮਿਲਣੀ ਦੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।