ਪਿੰਡ ਢੋਲਣ ਮਾਜਰਾ ਵਿਖੇ 7 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ
ਮੋਰਿੰਡਾ, 28 ਅਗਸਤ (ਪ੍ਰਿਤਪਾਲ ਸਿੰਘ)- ਮੋਰਿੰਡਾ ਇਲਾਕੇ ਅੰਦਰ ਰਾਤ ਵੇਲੇ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ ਚੋਰੀ ਕਰਨ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ, ਪਰ ਮੋਰਿੰਡਾ ਪੁਲਿਸ ਇਸ ਨੂੰ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਢੋਲਣ ਮਾਜਰਾ ਦੇ 7 ਕਿਸਾਨਾਂ ਜਿਸ ਵਿਚ ਹਰਬੰਸ ਸਿੰਘ ਪੁੱਤਰ ਕੇਸਰ ਸਿੰਘ, ਰਘਬੀਰ ਸਿੰਘ ਪੁੱਤਰ ਸੱਜਣ ਸਿੰਘ, ਕਰਮ ਸਿੰਘ ਪੁੱਤਰ ਮਹਿੰਦਰ ਸਿੰਘ, ਸੁਰਜੀਤ ਸਿੰਘ, ਰਣ ਸਿੰਘ ਅਤੇ ਪਰਮਿੰਦਰ ਸਿੰਘ ਦੀਆਂ ਮੋਟਰਾਂ ਤੇ ਚੋਰਾਂ ਵਲੋਂ ਕੇਵਲ ਚੋਰੀ ਕੀਤੀ ਗਈ ਹੈ।
ਪ
ਪਿੰਡ ਢੋਲਣ ਮਾਜਰਾ ਵਿਖੇ ਕਿਸਾਨ ਹਰਬੰਸ ਸਿੰਘ ਆਪਣੀ ਮੋਟਰ ਦੀ ਕੱਟੀ ਤਾਰ ਦਿਖਾਉਂਦਾ ਹੋਇਆ।
29-08-2026
ਮੋਰਿੰਡਾ, 28 ਅਗਸਤ (ਪ੍ਰਿਤਪਾਲ ਸਿੰਘ)- ਮੋਰਿੰਡਾ ਇਲਾਕੇ ਅੰਦਰ ਰਾਤ ਵੇਲੇ ਕਿਸਾਨਾਂ ਦੀਆਂ ਮੋਟਰਾਂ ਦੀ ਕੇਬਲ ਚੋਰੀ ਕਰਨ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ, ਪਰ ਮੋਰਿੰਡਾ ਪੁਲਿਸ ਇਸ ਨੂੰ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਢੋਲਣ ਮਾਜਰਾ ਦੇ 7 ਕਿਸਾਨਾਂ ਜਿਸ ਵਿਚ ਹਰਬੰਸ ਸਿੰਘ ਪੁੱਤਰ ਕੇਸਰ ਸਿੰਘ, ਰਘਬੀਰ ਸਿੰਘ ਪੁੱਤਰ ਸੱਜਣ ਸਿੰਘ, ਕਰਮ ਸਿੰਘ ਪੁੱਤਰ ਮਹਿੰਦਰ ਸਿੰਘ, ਸੁਰਜੀਤ ਸਿੰਘ, ਰਣ ਸਿੰਘ ਅਤੇ ਪਰਮਿੰਦਰ ਸਿੰਘ ਦੀਆਂ ਮੋਟਰਾਂ ਤੇ ਚੋਰਾਂ ਵਲੋਂ ਕੇਵਲ ਚੋਰੀ ਕੀਤੀ ਗਈ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਰਾਤ ਸਮੇਂ ਆਪਣੀਆਂ ਮੋਟਰਾਂ ’ਤੇ ਗੇੜਾ ਲਾਉਂਦੇ ਹਨ, ਪ੍ਰੰਤੂ ਰਾਤ ਉਹ ਨਹੀਂ ਗਏ, ਉਸੇ ਰਾਤ ਹੀ ਚੋਰਾਂ ਵਲੋਂ ਕੇਬਲਾਂ ਕੱਟੀਆਂ ਗਈਆਂ। ਹਰਬੰਸ ਸਿੰਘ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ ਮੇਰੀ ਮੋਟਰ ’ਤੇ ਅੱਠਵੀਂ ਵਾਰ ਕੇਵਲ ਕੱਟੀ ਗਈ ਹੈ, ਚੋਰਾਂ ਦੀ ਕੇਵਲ 50 ਜਾਂ 100 ਰੁਪਏ ਦੀ ਵਿਕਦੀ ਹੈ ਪ੍ਰੰਤੂ ਸਾਨੂੰ ਦੋ ਢਾਈ ਹਜਾਰ ਲਾ ਕੇ ਨਵੀਂ ਕੇਬਲ ਖਰੀਦਣੀ ਪੈਂਦੀ ਹੈ ਅਤੇ ਸਾਡੀ ਫ਼ਸਲ ਨੂੰ ਵੀ ਉਸ ਰਾਤ ਪਾਣੀ ਨਹੀਂ ਮਿਲਦਾ, ਜਦੋਂ ਕਿ ਝੋਨੇ ਨੂੰ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ ਅਤੇ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੁਲਿਸ ਵਲੋਂ ਰਾਤ ਨੂੰ ਗਸ਼ਤ ਕੀਤੀ ਜਾਵੇ ਅਤੇ ਇਸ ਨਿਤ ਹੋ ਰਹੇ ਮਾਲੀ ਨੁਕਸਾਨ ਤੋਂ ਚੋਰਾਂ ਉੱਤੇ ਸਖਤੀ ਵਰਤ ਕੇ ਮਾਲੀ ਨੁਕਸਾਨ ਦੀ ਰੱਖਿਆ ਕੀਤੀ ਜਾਵੇ।