26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

‘ਖਾਟੂ ਸ਼ਾਮ ਸਾਲਾਸਰ ਬਾਲਾਜੀ ਜਾਗਰਣ’ ਕਰਵਾਉਣ ਸੰਬੰਧੀ ਮੀਟਿੰਗ ਹੋਈ

ਨੂਰਪੁਰ ਬੇਦੀ, 25 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼ਾਮ ਮਿੱਤਰ ਮੰਡਲ ਨੂਰਪੁਰ ਬੇਦੀ ਦੀ ‘ਚੌਥੇ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਜਾਗਰਣ’ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹੋਈ। ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਜਾਗਰਣ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 26-08-2026
ਨੂਰਪੁਰ ਬੇਦੀ, 25 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼ਾਮ ਮਿੱਤਰ ਮੰਡਲ ਨੂਰਪੁਰ ਬੇਦੀ ਦੀ ‘ਚੌਥੇ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਜਾਗਰਣ’ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹੋਈ। ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਜਾਗਰਣ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ‘ਚ ਫ਼ੈਸਲਾ ਲਿਆ ਗਿਆ ਕਿ ਚੌਥਾ ਖਾਟੂ ਸ਼ਾਮ ਸਾਲਾਸਰ ਵਾਲਾ ਜੀ ਜਾਗਰਣ 9 ਅਕਤੂਬਰ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾਵੇਗਾ। ਹਨੂਮਾਨ ਮੰਦਰ ਵਿਖੇ ਦੁਪਹਿਰ ਸਮੇਂ ਲੰਗਰ ਲਗਾਇਆ ਜਾਵੇਗਾ। 7 ਅਕਤੂਬਰ ਸ਼ਾਮੀਂ 4 ਵਜੇ ਖਾਟੂ ਸ਼ਾਮ ਜੀ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਜਾਵੇਗੀ। ਜਾਗਰਣ ਦੌਰਾਨ ਪ੍ਰਸਿੱਧ ਕਲਾਕਾਰ ਰੋਸ਼ਨ ਪ੍ਰਿੰਸ ਅਤੇ ਦਿੱਲੀ ਵਾਲੀ ਧਾਰਮਿਕ ਗਾਇਕਾ ਪ੍ਰੀਆ ਪਰਾਚੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਖਾਟੂ ਸ਼ਾਮ ਜੀ ਅਤੇ ਸਾਲਾਸਰ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮੀਟਿੰਗ ਚ ਪ੍ਰਧਾਨ ਬਲਵੀਰ ਬੀਰੂ, ਸੇਠੀ ਉਪਲ, ਮਾ. ਰਕੇਸ਼ ਭੰਡਾਰੀ, ਰਾਜੇਸ਼ ਪੱਪੀ, ਸ਼ਿਵ ਕੁੰਦਰਾ, ਸ਼ਿਵ ਸੋਨੀ, ਰਾਜੇਸ਼ ਕਾਲੜਾ, ਸੋਨੂੰ ਦੀਵਾਨ, ਗੌਰਵ ਪੁਰੀ, ਦੀਪਕ ਬਾਵਾ, ਸਤੀਸ਼ ਕੁਮਾਰ, ਸੰਜੂ ਰਾਣਾ, ਗੌਰਵ ਬਸੀ, ਸ਼ਾਮ ਲਾਲ ਭਾਟੀਆ, ਨੀਰਜ ਕੁਮਾਰ, ਸੰਜੂ ਰਾਣਾ, ਅਮਨ ਪਰਾਸ਼ਰ, ਰਿੰਕੂ, ਮਲਕੀਤ ਸਿੰਘ ਤੇ ਕਰਨ ਮਹਿਰਾ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਇਕ ਦਹਾਕੇ ਮਗਰੋਂ ਨੰਗਲ ਨਗਰ ਕੌਂਸਲ ਦੀ ਪਲੇਠੀ ਮੀਟਿੰਗ ’ਚ ਹੋਈ ਪੱਤਰਕਾਰਾਂ ਦੀ ਐਂਟਰੀ ਅਗਲੀ ਖ਼ਬਰ ਐਡ. ਵਿਸ਼ਾਲ ਮਹਿਰਾ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।