20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡੀ.ਆਈ.ਜੀ. ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਦੁੱਖ ਸਾਂਝਾ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ ਐਸ ਨਿੱਕੂਵਾਲ)-ਨੂਰਪੁਰ ਬੇਦੀ ਦੇ ਪਿੰਡ ਚਨੌਲੀ ਨਾਲ ਸੰਬੰਧਿਤ ਅਤੇ ਸਥਾਨਕ ਮਹੱਲਾ ਨਵੀਂ ਆਬਾਦੀ ਦੇ ਜੰਮਪਲ ਭਾਰਤੀ ਤਿੱਬਤ ਸੀਮਾ ਪੁਲਿਸ ਵਿਚ ਜੰਮੂ ਕਸ਼ਮੀਰ ਵਿਖੇ ਤਾਇਨਾਤ ਡੀ. ਆਈ.

ਸ੍ਰੀ ਅਨੰਦਪੁਰ ਸਾਹਿਬ ਵਿਖੇ ਡੀ.ਆਈ.ਜੀ. ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਤੇ ਡੀ.ਆਈ.ਜੀ ਪਰਮਿੰਦਰ ਸਿੰਘ ਦੀ ਫਾਈਲ ਤਸਵੀਰ। 20-08-2026
ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ ਐਸ ਨਿੱਕੂਵਾਲ)-ਨੂਰਪੁਰ ਬੇਦੀ ਦੇ ਪਿੰਡ ਚਨੌਲੀ ਨਾਲ ਸੰਬੰਧਿਤ ਅਤੇ ਸਥਾਨਕ ਮਹੱਲਾ ਨਵੀਂ ਆਬਾਦੀ ਦੇ ਜੰਮਪਲ ਭਾਰਤੀ ਤਿੱਬਤ ਸੀਮਾ ਪੁਲਿਸ ਵਿਚ ਜੰਮੂ ਕਸ਼ਮੀਰ ਵਿਖੇ ਤਾਇਨਾਤ ਡੀ.ਆਈ.ਜੀ. ਪਰਮਿੰਦਰ ਸਿੰਘ (54) ਅਚਨਚੇਤੀ ਸਹਾਰਨਪੁਰ ਲਾਗੇ ਇੱਕ ਦੁਰਘਟਨਾ ਦੌਰਾਨ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਡੀ.ਆਈ.ਜੀ. ਪਰਮਿੰਦਰ ਸਿੰਘ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸਮੁੱਚੇ ਭਾਰਤ ਨੂੰ ਵੱਡਾ ਘਾਟਾ ਪਿਆ ਹੈ।ਕਿਉਂਕਿ ਉਹ ਭਾਰਤ ਮਾਤਾ ਦੀ ਸੇਵਾ ਕਰਨ ਵਾਲੇ ਮਹਾਨ ਸਪੂਤ ਸਨ । ਜਿਨ੍ਹਾਂ ਦੇ ਪਿਤਾ ਮਰਹੂਮ ਕੈਪਟਨ ਮਨਜੀਤ ਸਿੰਘ ਵੀ ਭਾਰਤੀ ਫ਼ੌਜ ਦੀ ਸੇਵਾ ਕਰਦੇ ਸਨ । ਜਦੋਂਕਿ ਇੱਕ ਭਰਾ ਜਸਵਿੰਦਰ ਸਿੰਘ ਬੀ.ਐਸ.ਐਫ. ਵਿਚ ਕਮਾਂਡੇਟ ਵਜੋਂ ਸਿਲੀਗੁੜੀ ਵਿਖੇ ਸੇਵਾਵਾਂ ਨਿਭਾ ਰਹੇ ਹਨ । ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਦੋ ਪੁੱਤਰਾਂ ਅੰਗਦ ਸਿੰਘ ਅਤੇ ਇੱਕਜੋਤ ਸਿੰਘ ਤੋਂ ਇਲਾਵਾ ਬਜ਼ੁਰਗ ਮਾਤਾ ਸਵਰਨ ਕੌਰ, ਭਾਰਤੀ ਫ਼ੌਜ ਦੇ ਸਿੱਖਿਆ ਵਿੰਗ ਵਿਚ ਤਾਇਨਾਤ ਪਤਨੀ ਸਰਬਜੀਤ ਕੌਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਏ ਹਨ । ਇਸ ਮੌਕੇ ਤੇਜਿੰਦਰ ਸਿੰਘ, ਹਰਿੰਦਰ ਸਿੰਘ, ਸਾਬਕਾ ਸਿੱਖਿਆ ਅਧਿਕਾਰੀ ਸਵਰਨ ਸਿੰਘ ਲੋਦੀਪੁਰ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸੀਨੀਅਰ ਕਾਂਗਰਸੀ ਪ੍ਰੇਮ ਸਿੰਘ ਬਾਸੋਵਾਲ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਬਿੱਟੂ ਸਹੋਤਾ, ਦਲਜੀਤ ਸਿੰਘ ਕੈਂਥ, ਰਾਜੂ ਬਾਬਾ, ਮੁਕੇਸ਼ ਕੁਮਾਸ ਛੱਨੂ, ਇੰਸਪੈਕਟਰ ਸੁਖਦੇਵ ਸਿੰਘ, ਇੰਸਪੈਕਟਰ ਗੁਰਬਖ਼ਸ਼ ਸਿੰਘ, ਜਗਰੂਪ ਸਿੰਘ, ਚੰਦਨ ਨੱਡਾ, ਪਵਨ ਰਾਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਕੱਲ੍ਹ ਦੇ ਪੰਜਾਬ ਬੰਦ ਲਈ ਇਲਾਕਾ ਨਿਵਾਸੀ ਸਹਿਯੋਗ ਕਰਨ ਅਗਲੀ ਖ਼ਬਰ ਕੈਂਪ ਵਿਚ ਸਿਖਲਾਈ ਲੈ ਰਹੀਆਂ ਨਰਸਿੰਗ ਵਿਦਿਆਰਥਣਾਂ ਅਤੇ ਸਮਾਪਤੀ ਸਮਾਰੋਹ ’ਤੇ ਸਰਟੀਫਿਕੇਟ ਭੇਟ ਕਰ ਰਹੇ ਮਹਿਮਾਨ ਅਤੇ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।