18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਥਲੀ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਉਚੇਚੇ ਤੌਰ ਤੇ ਵਿਧਾਇਕ ਚੱਢਾ ਦੀ ਧਰਮ ਪਤਨੀ ਮੈਡਮ ਨਿਸ਼ਾ ਪਹੁੰਚੇ

ਘਨੌਲੀ , 17 ਅਗਸਤ (ਜਸਬੀਰ ਸਿੰਘ ਸੈਣੀ)- ਨੇੜਲੇ ਪਿੰਡ ਥਲੀ ਕਲਾਂ ਵਿਖੇ ਪਿੰਡ ਦੀਆਂ ਮਹਿਲਾਂ ਮੰਡਲ ਦੀਆਂ ਔਰਤਾਂ ਵਲੋਂ ਗ੍ਰਾਮ ਪੰਚਾਇਤ ਥਲੀ ਕਲਾ ਦੇ ਸਹਿਯੋਗ ਨਾਲ ਤੀਆਂ ਦਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਰੁਪਿੰਦਰ ਕੌਰ ਰਿੰਪੀ ਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਦਿਆ ਇਹ ਸੱਭਿਆਚਾਰਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 18-08-2026
ਘਨੌਲੀ , 17 ਅਗਸਤ (ਜਸਬੀਰ ਸਿੰਘ ਸੈਣੀ)- ਨੇੜਲੇ ਪਿੰਡ ਥਲੀ ਕਲਾਂ ਵਿਖੇ ਪਿੰਡ ਦੀਆਂ ਮਹਿਲਾਂ ਮੰਡਲ ਦੀਆਂ ਔਰਤਾਂ ਵਲੋਂ ਗ੍ਰਾਮ ਪੰਚਾਇਤ ਥਲੀ ਕਲਾ ਦੇ ਸਹਿਯੋਗ ਨਾਲ ਤੀਆਂ ਦਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਰੁਪਿੰਦਰ ਕੌਰ ਰਿੰਪੀ ਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਦਿਆ ਇਹ ਸੱਭਿਆਚਾਰਕ ਸਮਾਗਮ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਇਸ ਦੌਰਾਨ ਉਚੇਚੇ ਤੌਰ ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਧਰਮ ਪਤਨੀ ਮੈਡਮ ਨਿਸ਼ਾ ਅਤੇ ‘ਆਪ’ ਆਗੂਆਂ ਪਰਮਿੰਦਰ ਸਿੰਘ ਬਾਲਾ ਸਮੇਤ ਸਮੂਲੀਅਤ ਕੀਤੀ। ਪਿੰਡ ਦੀਆਂ ਮਹਿਲਾਂ ਮੰਡਲ ਦੀਆਂ ਔਰਤਾਂ ਪੰਚਾਇਤ ਮੈਂਬਰਾਂ ਦੇ ਪਤਵੰਤੇ ਸੱਜਣਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਛੋਟੇ ਬੱਚਿਆਂ ਨੇ ਭੰਗੜੇ ਗਿੱਧੇ ਬੋਲੀਆਂ ਤੇ ਕੀਤੀ। ਬੱਚਿਆਂ ਤੇ ਨੌਜਵਾਨਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਤੇ ਮਹਿਲਾ ਮੰਡਲ ਦੀਆਂ ਔਰਤਾਂ ਤੇ ਬੋਲੀਆਂ ਤੇ ਗਿੱਧਾ ਪਾ ਕੇ ਮੈਡਮ ਨੀਸ਼ਾ ਨਾਲ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੁਪਿੰਦਰ ਕੌਰ ਰਿੰਪੀ, ਮਨਜੀਤ ਕੌਰ ਬਲਾਕ ਸੰਮਤੀ ਮੈਂਬਰ, ਮੰਜੂ ਬਾਲਾ, ਬਲਵਿੰਦਰ ਕੌਰ,ਪ੍ਰਭਜੋਤ ਕੌਰ, ਪੰਚ ਮਨਜੀਤ ਕੌਰ, ਪੰਚ ਮਨਦੀਪ ਕੌਰ , ਸਰਪੰਚ ਬਰਿੰਦਰ ਭੋਗਲ, ਪਵਨ ਕੁਮਾਰ ਭੋਗਲ, ਪੰਚ ਜਸਵੀਰ ਸਿੰਘ, ਪੰਚ ਜਗਦੀਪ ਸਿੰਘ, ਪੰਚ ਬਹਾਦਰ ਸਿੰਘ, ਪੰਚ ਤਰਲੋਚਨ ਸਿੰਘ, ਜਸਵੀਰ ਸਿੰਘ ਕਾਕਾ, ਗੁਰਮੁਖ ਸਿੰਘ, ਦਵਿੰਦਰ ਭੋਗਲ, ਅਮਨਦੀਪ ਸਿੰਘ ਨੀਟਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਕਥਿਤ ਜਾਅਲੀ ਪੀ.ਐਚ.ਡੀ. ਡਿਗਰੀ ਮਾਮਲੇ ਵਿੱਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।