17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਤੇਜ ਰਫ਼ਤਾਰ ਕਾਰ ਪਿੱਕਅਪ ਨਾਲ ਟਕਰਾਉਣ ਤੋਂ ਬਾਅਦ ਖਾਈ ’ਚ ਡਿੱਗੀ

ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)-ਪੀਰ ਮੁਛੱਲਾ ਨੂੰ ਪੰਚਕੂਲਾ ਨਾਲ ਜੋੜਣ ਵਾਲੇ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ‘ਚ ਦੋ ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਸੈਕਟਰ 26 ਤੋਂ ਪੀਰ ਮੁਛੱਲਾ ਵੱਲ ਆ ਰਹੀ ਸੀ ਤੇ ਇੱਕ ਪਿੱਕਅਪ ਸੈਕਟਰ 26 ਵੱਲ ਜਾ ਰਹੀ ਸੀ।

ਅਜੀਤ ਡੈਸਕ 17-08-2026
ਜ਼ੀਰਕਪੁਰ, 16 ਅਗਸਤ (ਮਨਿੰਦਰ ਸਿੰਘ)-ਪੀਰ ਮੁਛੱਲਾ ਨੂੰ ਪੰਚਕੂਲਾ ਨਾਲ ਜੋੜਣ ਵਾਲੇ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ‘ਚ ਦੋ ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਸੈਕਟਰ 26 ਤੋਂ ਪੀਰ ਮੁਛੱਲਾ ਵੱਲ ਆ ਰਹੀ ਸੀ ਤੇ ਇੱਕ ਪਿੱਕਅਪ ਸੈਕਟਰ 26 ਵੱਲ ਜਾ ਰਹੀ ਸੀ। ਪਿੱਕਅਪ ਦੇ ਡਰਾਈਵਰ ਰੋਹਿਤ ਸ਼ਰਮਾ ਨੇ ਦੱਸਿਆ ਜਦੋਂ ਉਹ ਸੈਕਟਰ 20 ਦੇ ਪੁਲ ਦੇ ਨੇੜੇ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਉਸ ਦੀ ਗੱਡੀ ਨਾਲ ਆ ਟਕਰਾਈ ਅਤੇ 20 ਫੁੱਟ ਡੂੰਘੀ ਖਾਈ ‘ਚ ਜਾ ਡਿੱਗੀ। ਇਸ ਹਾਦਸੇ ‘ਚ ਕਾਰ ‘ਚ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਪਿੱਕਅਪ ਚਾਲਕ ਨੇ ਦੱਸਿਆ ਕਿ ਕਾਰ ‘ਚ ਸਵਾਰ ਦੋਵੇਂ ਨੌਜਵਾਨ ਨਾਬਾਲਗ ਸਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਸੈਕਟਰ 26 ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਡਿਊਟੀ ਅਫ਼ਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਮਿਲ ਗਈ ਹੈ। ਕਾਰ ਸਵਾਰ ਦੋਵੇਂ ਨੌਜਵਾਨ ਇਲਾਜ ਲਈ ਹਸਪਤਾਲ ‘ਚ ਦਾਖਲ ਹਨ। ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੁਲਫੇ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਕੇਸ ਦਰਜ ਅਗਲੀ ਖ਼ਬਰ ਸ੍ਰੀ ਰਾਮ ਮੰਦਰ ਖਰੜ ਵਿਖੇ ਕਥਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।