15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੀ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ, ਜ਼ਿਲ੍ਹੇ ਭਰ ਵਿੱਚ 16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਕੈਪ

ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਗਹਿਰੀ ਸੁਧਾਈ’ ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 13 ਅਗਸਤ ਨੂੰ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਨੁਮਾਇੰਦਿਆਂ ਨਾਲ ਡਰਾਫਟ ਵੋਟਰ ਸੂਚੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੁੱਲ 4,46,702 ਵੋਟਰ ਹਨ, ਜ਼ਿਨ੍ਹਾਂ ਵਿੱਚੋਂ 2,33,224 ਮਰਦ, 2,13,464 ਇਸਤਰੀਆਂ ਅਤੇ 14 ਤੀਸਰਾ ਲਿੰਗ ਹਨ।

ਨਵਾਂਸ਼ਹਿਰ ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ। 15-08-2026
ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਗਹਿਰੀ ਸੁਧਾਈ’ ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 13 ਅਗਸਤ ਨੂੰ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਨੁਮਾਇੰਦਿਆਂ ਨਾਲ ਡਰਾਫਟ ਵੋਟਰ ਸੂਚੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੁੱਲ 4,46,702 ਵੋਟਰ ਹਨ, ਜ਼ਿਨ੍ਹਾਂ ਵਿੱਚੋਂ 2,33,224 ਮਰਦ, 2,13,464 ਇਸਤਰੀਆਂ ਅਤੇ 14 ਤੀਸਰਾ ਲਿੰਗ ਹਨ। 18-19 ਸਾਲ ਦੇ ਵੋਟਰ ਦੀ ਕੁੱਲ ਗਿਣਤੀ 2901 ਤੇ 11923 ਵੋਟਰ 80 ਤੋਂ ਉਪਰ ਵਾਲੇ ਹਨ, ਸਰਵਿਸ ਵੋਟਰ ਦੀ ਗਿਣਤੀ 1110 ਹੈ, ਸਰਰਿਕ ਤੌਰ ‘ਤੇ ਅਪੰਗ ਵੋਟਰਾਂ ਦੀ ਗਿਣਤੀ 4513 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਤੋਂ ਪ੍ਰਾਪਤ ਆਦੇਸ਼ ਅਨੁਸਾਰ 16 ਅਗਸਤ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਇੱਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੌਰਾਨ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਬੂਥ ‘ਤੇ ਬੈਠਣਗੇ ਤੇ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਨਾਮ ਚੈੱਕ ਕਰਨ ਵਿੱਚ ਸਹਾਇਤਾ ਕਰਨਗੇ, ਮੁੱਢਲੀ ਪ੍ਰਕਾਸ਼ਨਾ ਉਪਰੰਤ ਕੋਈ ਵੀ ਯੋਗ ਵਿਅਕਤੀ ਜਿਹੜਾ 01 ਅਕਤੂਬਰ 202 6 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਹ ਫਾਰਮ ਨੰਬਰ 6 ਭਰਕੇ ਆਪਣੇ ਸਬੰਧਤ ਬੀ.ਐਲ.ਓਜ਼ ਨੂੰ ਦੇ ਸਕਦਾ ਹੈ, ਮੌਜੂਦਾ ਵੋਟਰ ਨੇ ਕਿਸੇ ਕਾਰਨ ਤੋਂ ਆਪਣੀ ਵੋਟ ਕੱਟਵਾਉਣੀ ਹੈ ਤਾਂ ਉਹ ਫਾਰਮ ਨੰ. 7 ਭਰਕੇ ਵੋਟ ਕਟਵਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਦੇ ਨਾਮ ਵਿੱਚ ਸੋਧ ਕਰਵਾਉਣੀ ਚਾਹੁੰਦਾ ਹੈ ਜਾਂ ਟਰਾਂਸਫਰ ਕਰਵਾਉਣੀ ਚਾਹੁੰਦਾ ਹੈ, ਤਾਂ ਉਹ ਫਾਰਮ ਨੰਬਰ 8 ਭਰਕੇ ਆਪਣੇ ਵੇਰਵਿਆ ਵਿੱਚ ਦਰੁੱਸਤੀ ਜਾ ਵੋਟ ਟਰਾਂਸਫਰ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ, ਕਿ ਐਸ.ਆਈ.ਆਰ. ਦੌਰਾਨ ਜਿਨ੍ਹਾਂ ਵੋਟਰਾਂ ਵੱਲੋਂ ਆਪਣੀ ਵੋਟ ਦੀ ਮੈਪਿੰਗ ਵੋਟਰ ਸੂਚੀ ਸਾਲ 2003 ਨਾਲ ਨਹੀ ਕਰਵਾਈ ਗਈ ਨੂੰ 13 ਅਗਸਤ 2026 ਤੋਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾ ਵੱਲੋ ਨੋਟਿਸ ਜਾਰੀ ਕੀਤੇ ਜਾਣੇ ਹਨ। ਨੋਟਿਸ ਜਨਰੇਟ ਕਰਨ ਤੋਂ ਲੈ ਕੇ ਪ੍ਰਿਟਿੰਗ ਅਤੇ ਬੀ.ਐਲ.ਓਜ਼ ਵੱਲੋਂ ਨੋਟਿਸ ਵੋਟਰ ਤੱਕ ਵੰਡਣ, ਇਸ ਉਪਰੰਤ ਵੋਟਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਿਰਤ 12 ਡਾਕੂਮੈਂਟ ਦੀ ਲਿਸਟ ਵਿੱਚੋਂ ਕੋਈ ਇੱਕ ਡਾਕੂਮੈਂਟ ਪੇਸ਼ ਕਰਨ, ਉਸ ਦੀ ਸਬੰਧਤ ਵਿਭਾਗ ਤੋਂ ਵੈਰੀਵਿਕੇਸ਼ਨ ਕਰਨ ਉਪਰੰਤ ਹੀ ਉਸ ਦੀ ਸਬੰਧਤ ਈ.ਆਰ.ਓਜ਼ ਵੱਲੋਂ ਅਪਰੂਵ ਕੀਤੀ ਜਾਣੀ ਹੈ। ਪ੍ਰਾਪਤ ਦਾਅਵੇ ਇਤਰਾਜਾਂ ਦਾ ਨਿਪਟਾਰਾ 12 ਸਤੰਬਰ 2026 ਤੱਕ ਕੀਤਾ ਜਾਣਾ ਹੈ ਅਤੇ ਜਾਰੀ ਕੀਤੇ ਗਏ ਨੋਟਿਸ ਪੜਾਅ ਦਾ ਨਿਪਟਾਰਾ 08 ਅਕਤੂਬਰ 2026 ਤੱਕ ਕੀਤਾ ਜਾਣਾ ਹੈ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀ ਦੇ ਚੋਣ ਹਲਕਾ ਵਾਈਜ਼ ਇੱਕ-ਇੱਕ ਵੋਟਰ ਸੂਚੀ ਦਾ ਸੈੱਟ ਵੀ ਮੁਹਾਇਆ ਕਰਵਾਇਆ ਗਿਆ। ਮੀਟਿੰਗ ਵਿੱਚ ਰਾਜਨੀਤਕ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਗਗਨ ਅਗਨੀਹੋਤਰੀ ਅਤੇ ਕੁਲਜਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਅਜੈ ਮੰਗੂਪੁਰ, ਸੁਭਾਸ਼ ਚੰਦਰ ਅਤੇ ਬਲਇੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਦਿਨੇਸ਼ ਕੁਮਾਰ, ਜ਼ੋਰਵਾਰ ਸਿੰਘ ਅਤੇ ਗੁਰਦੀਪ ਸਿੰਘ, ਬੀ.ਜੇ.ਪੀ ਤੋਂ ਮਨੀਸ਼ ਅਗਨੀਹੋਤਰੀ, ਸੀ.ਪੀ.ਆਈ.ਐਮ ਤੋਂ ਚਰਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵਧੀਕ ਜ਼ਿਲ੍ਹਾਂ ਚੋਣ ਅਫ਼ਸਰ ਸੰਜੀਵ ਸ਼ਰਮਾ ਸਹਾਇਕ ਕਮਿਸ਼ਨਰ, ਰਮਨਜੀਤ ਅਤੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਆਰ. ਕੇ. ਆਰਿਆ ਕਾਲਜ ਨਵਾਂਸ਼ਹਿਰ ਵਿਖੇ ਮੈਰਾਥਨ ਕਰਵਾਈ ਅਗਲੀ ਖ਼ਬਰ ਹੋਣਹਾਰ ਖਿਡਾਰਨ ਪ੍ਰਤਿਕਸ਼ਾ ਥੋਪੀਆ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।