15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਗੁਰੂ ਹਰਿ ਸਾਹਿਬ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ

ਚੱਬੇਵਾਲ, 14 ਅਗਸਤ (ਰਾਜੀਵ ਭਾਰਦਵਾਜ)-ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ/ਕਾਲਜ ਵਿਖੇ ਡਾਇਰੈਕਟਰ ਮੈਡਮ ਡਾ : ਮਨਜੀਤ ਕੌਰ ਦੀ ਯੋਗ ਅਗਵਾਈ ਅਧੀਨ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀ ਯਸ਼ਪਾਲ ਕੌਰ ਖ਼ਾਲਸਾ ( ਕੈਨੇਡਾ) ਅਤੇ ਬੀਬੀ ਬਲਰਾਜ ਕੌਰ ਖ਼ਾਲਸਾ (ਕੈਨੇਡਾ) ਮੁੱਖ ਮਹਿਮਾਨ ਵਜੋਂ ਪਧਾਰੇ ਅਤੇ ਬੀਬੀ ਜਸਵੰਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਜਸ਼ਨਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 15-08-2026
ਚੱਬੇਵਾਲ, 14 ਅਗਸਤ (ਰਾਜੀਵ ਭਾਰਦਵਾਜ)-ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ/ਕਾਲਜ ਵਿਖੇ ਡਾਇਰੈਕਟਰ ਮੈਡਮ ਡਾ : ਮਨਜੀਤ ਕੌਰ ਦੀ ਯੋਗ ਅਗਵਾਈ ਅਧੀਨ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀ ਯਸ਼ਪਾਲ ਕੌਰ ਖ਼ਾਲਸਾ ( ਕੈਨੇਡਾ) ਅਤੇ ਬੀਬੀ ਬਲਰਾਜ ਕੌਰ ਖ਼ਾਲਸਾ (ਕੈਨੇਡਾ) ਮੁੱਖ ਮਹਿਮਾਨ ਵਜੋਂ ਪਧਾਰੇ ਅਤੇ ਬੀਬੀ ਜਸਵੰਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਜਸ਼ਨਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਇਰੈਕਟਰ ਮੈਡਮ ਡਾ: ਮਨਜੀਤ ਕੌਰ ਤੇ ਸਕੂਲ/ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣਾਂ ਵਲੋਂ ਤੀਆਂ ਨਾਲ ਸੰਬੰਧਿਤ ਸੱਭਿਆਚਾਰਕ ਗੀਤ, ਭਾਸ਼ਣ, ਲੋਕ ਗੀਤ, ਲੋਕ ਨਾਚ ਗਿੱਧਾ ਤੇ ਰਵਾਇਤੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਰੰਗੋਲੀ, ਮਹਿੰਦੀ, ਕੁਕਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਬੀਬੀ ਯਸ਼ਪਾਲ ਕੌਰ ਖ਼ਾਲਸਾ (ਕੈਨੇਡਾ) ਤੇ ਬੀਬੀ ਬਲਰਾਜ ਕੌਰ ਖ਼ਾਲਸਾ (ਕੈਨੇਡਾ) ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਕੂਲ/ਕਾਲਜ ਵਿਚ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ‘ਚ +1 ਨਾਨ ਮੈਡੀਕਲ ਦੀ ਵਿਦਿਆਰਥਣ ਮਿਸ ਹਮਰੀਤ ਕੌਰ ਮਿਸ ਤੀਜ ਐਲਾਨੀ ਗਈ, ਜਿਸ ਨੂੰ ਮੈਡਮ ਡਾ: ਮਨਜੀਤ ਕੌਰ, ਬੀਬੀ ਯਸ਼ਪਾਲ ਕੌਰ ਤੇ ਬੀਬੀ ਬਲਰਾਜ ਕੌਰ ਨੇ ਮਿਸ ਤੀਜ ਦਾ ਖ਼ਿਤਾਬ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਡਾ: ਮਨਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਪ੍ਰੋਫੈਸਰ ਨੀਲਮ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਸਕੂਲ ਇੰਚਾਰਜ ਮੈਡਮ ਮਨਦੀਪ ਕੌਰ, ਮੈਡਮ ਮੀਨਾ ਕੁਮਾਰੀ, ਮੈਡਮ ਨਵਜੋਤ ਕੌਰ, ਮੈਡਮ ਸੁਮਨ, ਮਿਸ ਗੁਰਪ੍ਰੀਤ, ਮੈਡਮ ਡਿੰਪੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਊਸ਼ਾਲਾ ਮਣਸੇਵਾਲ ਵਿਖੇ ਸਤਿਗੁਰੂ ਲਾਲ ਦਾਸ ਦੇ 52ਵੇਂ ਨਿਰਵਾਣ ਦਿਵਸ ਮੌਕੇ 20 ਤੋਂ ਆਰੰਭ ਹੋਣਗੇ ਧਾਰਮਿਕ ਸਮਾਗਮ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ‘ਆਨ ਦੀ ਸਪੋਟ ਟੀਚਿੰਗ ਏਡਜ਼’ ਬਣਾਉਣ ਦਾ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।