ਪਵਿੱਤਰ ਧਾਰਮਿਕ ਅਸਥਾਨਾਂ ਵਿਚ ਕਿਸੇ ਵੀ ਵਿਅਕਤੀ ਉੱਤੇ ਹਮਲਾ ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ-ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ
ਦਸੂਹਾ, 14 ਅਗਸਤ (ਭੁੱਲਰ)- ਸ. ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਹਮਲੇ ਨੂੰ ਬਹੁਤ ਹੀ ਮੰਦਭਾਗਾ ਦੱਸਦੇ ਹੋਏ ਸੀਨੀਅਰ ਅਕਾਲੀ ਆਗੂ ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਵਿਚ ਕਿਸੇ ਵੀ ਵਿਅਕਤੀ ਤੇ ਹਮਲਾ ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੈ।
ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ।
15-08-2026