07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਵਤਾਰ ਕੌਰ ਜੇਤੇਵਾਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਨੂਰਪੁਰ ਬੇਦੀ, 6 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਜੇਤੇਵਾਲ ਦੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਸਰਗਰਮ ਸੂਬਾ ਆਗੂ ਕਰਮ ਸਿੰਘ ਜੇਤੇਵਾਲ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਜੇਤੇਵਾਲ ਦੇ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੋ ਕਿ ਬੀਤੀ ਰਾਤ ਬੀਮਾਰ ਰਹਿਣ ਪਿੱਛੋ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ। ਉਹ 85 ਵਰੇਂ ਦੇ ਸਨ।

ਮਾਤਾ ਅਵਤਾਰ ਕੌਰ 07-08-2026
ਨੂਰਪੁਰ ਬੇਦੀ, 6 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਜੇਤੇਵਾਲ ਦੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਸਰਗਰਮ ਸੂਬਾ ਆਗੂ ਕਰਮ ਸਿੰਘ ਜੇਤੇਵਾਲ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਜੇਤੇਵਾਲ ਦੇ ਸਤਿਕਾਰਯੋਗ ਮਾਤਾ ਅਵਤਾਰ ਕੌਰ ਜੋ ਕਿ ਬੀਤੀ ਰਾਤ ਬੀਮਾਰ ਰਹਿਣ ਪਿੱਛੋ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ। ਉਹ 85 ਵਰੇਂ ਦੇ ਸਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਨੂਰਪੁਰਬੇਦੀ ਵਿਖੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰਾਂ ਕਰਮ ਸਿੰਘ ਜੇਤੇਵਾਲ ਤੇ ਪਰਮਜੀਤ ਸਿੰਘ ਜੇਤੇਵਾਲ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨੇ ਭੇਟ ਕੀਤੀ। ਉਨਾਂ ਦੀ ਅੰਤਿਮ ਯਾਤਰਾ ‘ਚ ਪੀ. ਡਬਲਿਊ. ਡੀ. ਵਰਕਸ਼ਾਪ ਯੂਨੀਅਨ ਦੇ ਜ਼ਿਲਾ ਰੂਪਨਗਰ ਦੇ ਪ੍ਰਧਾਨ ਜਸਵਿੰਦਰ ਲਾਲਾ ਕਾਂਗੜ, ਬਲਾਕ ਪ੍ਰਧਾਨ ਚਰਨਜੀਤ ਸਿੰਘ, ਅਮਰਜੀਤ ਸਿੰਘ ਬਲਾਕ ਪ੍ਰਧਾਨ ਨੰਗਲ, ਐੱਮ. ਪੀ .ਆਈ ਦੇ ਆਗੂ ਗੁਰਨੈਬ ਸਿੰਘ ਜੇਤੇਵਾਲ, ਮੋਹਨ ਸਿੰਘ ਧਮਾਣਾ, ਕਿਰਪਾਲ ਸਿੰਘ ਭੱਟੋਂ, ਦਰਸ਼ਨ ਸਿੰਘ ਬੜਵਾ, ਜੀ. ਟੀ. ਯੂ. ਦੇ ਆਗੂ ਗੁਰਵਿੰਦਰ ਸਿੰਘ ਸਸਕੌਰ, ਪੈਨਸ਼ਨਰ ਆਗੂ ਅਮਰੀਕ ਸਿੰਘ ਸਮੀਰੋਵਾਲ, ਬਲਵੀਰ ਚੰਦ ਝਿੰਜੜੀ, ਸਤਪਾਲ ਸਸਕੌਰ, ਤੋ ਇਲਾਵਾ ਚੌਧਰੀ ਮਨੋਹਰ ਲਾਲ, ਨਰਿੰਦਰ ਕੁਮਾਰ, ਕੁਲਬੀਰ ਸਿੰਘ ਬੜਵਾ, ਨੰਬਰਦਾਰ ਰਾਮ ਕਿਸ਼ਨ ਜੇਤੇਵਾਲ, ਸਾਬਕਾ ਸਰਪੰਚ ਚੰਨਣ ਸਿੰਘ ਸਮੇਤ ਹੋਰ ਵੱਖ-ਵੱਖ ਆਗੂ, ਪਿੰਡ ਵਾਸੀ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਬਰਾਰੀ ਦੀ ਧਰਤੀ ਤੋਂ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਅੱਜ ਰਾਜਾ ਵੜਿੰਗ, ਭੁਪੇਸ਼ ਬਘੇਲ, ਰਾਣਾ ਕੇ. ਪੀ. ਤੇ ਸੂਰਜ ਠਾਕੁਰ ਭਰਨ... ਅਗਲੀ ਖ਼ਬਰ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।