03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਿੰਗਲ ਯੂਜ਼ ਪਲਾਸਟਿਕ ਛੱਡੋ, ਵਾਤਾਵਰਨ ਸੁਰੱਖਿਆ ਦਾ ਸੰਕਲਪ ਲਓ- ਰਾਓ ਨਰਬੀਰ ਸਿੰਘ

ਚੰਡੀਗੜ੍ਹ, 2 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਨੌਜਵਾਨਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਸੱਦਾ ਦਿੱਤਾ। ਪਲਾਸਟਿਕ ਪ੍ਰਦੂਸ਼ਣ ਵਾਤਾਵਰਨ ਲਈ ਗੰਭੀਰ ਚੁਣੌਤੀ ਬਣ ਚੁੱਕਿਆ ਹੈ।

ਅਜੀਤ ਡੈਸਕ 03-08-2026
ਚੰਡੀਗੜ੍ਹ, 2 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਨੌਜਵਾਨਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਸੱਦਾ ਦਿੱਤਾ। ਪਲਾਸਟਿਕ ਪ੍ਰਦੂਸ਼ਣ ਵਾਤਾਵਰਨ ਲਈ ਗੰਭੀਰ ਚੁਣੌਤੀ ਬਣ ਚੁੱਕਿਆ ਹੈ। ਅਜਿਹੇ ਵਿਚ ਨੌਜਵਾਨ ਕੱਪੜੇ ਦੇ ਥੈਲੇ ਅਤੇ ਹੋਰ ਵਾਤਾਵਰਨ ਅਨੁਕੂਲ (ਪ੍ਰਤੀਕੂਲ ਨਹੀਂ) ਬਦਲ ਅਪਣਾ ਕੇ ਇਸ ਅਭਿਆਨ ਦੀ ਅਗਵਾਈ ਕਰਨ। ਰਾਓ ਨਰਬੀਰ ਸਿੰਘ ਐਤਵਾਰ ਨੂੰ ਵਾਤਾਵਰਨ ਸੁਰੱਖਿਆ ਅਤੇ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਸ਼ਾਮੁਕਤ ਭਾਰਤ ਅਤੇ ਵਿਕਸਿਤ ਭਾਰਤ ਸੰਬੋਧਨ ਵੀ ਸੁਣਿਆ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ ਸਮਾਂ ਹੈ। ਇਸ ਲਈ ਹਰ ਵਿਅਕਤੀ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਵੇ ਤੇ ਕੇਵਲ ਬੂਟਾ ਲਗਾਉਣ ਤੱਕ ਹੀ ਸੀਮਤ ਨਾ ਰਹੇ, ਸਗੋਂ ਉਸ ਦੀ ਘੱਟੋ-ਘੱਟ ਪੰਜ ਸਾਲਾਂ ਤੱਕ ਦੇਖਭਾਲ ਵੀ ਯਕੀਨੀ ਬਣਾਵੇ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖ਼ੁਦ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਦੋਸਤਾਂ ਤੇ ਹੋਰ ਸਾਥੀਆਂ ਨੂੰ ਵੀ ਨਸ਼ੇ ਦੀ ਲਤ ਤੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਨ।
ਪਿਛਲੀ ਖ਼ਬਰ ਚੰਡੀਗੜ੍ਹ ’ਚ ‘ਆਦਿ ਮੰਗਲ ਦਾ ਸਰੂਪ ਸਥਾਨ ਤੇ ਪਾਠ ਭੇਦ ਉਕਾਈਆਂ’ ਪੁਸਤਕ ਹੋਈ ਲੋਕ ਅਰਪਣ ਨਾਬਾਲਿਗ ਲੜਕੀ ਦੇ ਗਰਭਵਤੀ ਹੋਣ... ਅਗਲੀ ਖ਼ਬਰ ਡੇਰਾਬੱਸੀ ਦੇ ਭਾਈ ਹਰਪ੍ਰੀਤ ਸਿੰਘ ਅਮਲਾਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਜ਼ਿਲ੍ਹਾ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।