17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਫ਼ਾਈ ਸੇਵਕ ਯੂਨੀਅਨ ਨੇ ਨੰਗਲ ‘ਚ ਮਹਾਂਰੋਸ ਰੈਲੀ ਕੱਢੀ

ਅਜੀਤ ਡੈਸਕ 22-07-2026
ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਨੰਗਲ ਵਿਖੇ ਇਕ ਵਿਸ਼ਾਲ ‘ਮਹਾਂਰੋਸ ਰੈਲੀ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਤਾਦਾਦ ‘ਚ ਸੂਬੇ ਭਰ ਤੋਂ ਪਹੁੰਚੇ ਸਫ਼ਾਈ ਸੇਵਕਾਂ ਅਤੇ ਸੀਵਰਮੈਨ ਕਾਮਿਆਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨਾ ਪੂਰੀਆਂ ਕੀਤੇ ਜਾਣ ਪ੍ਰਤੀ ਹੋਸ਼ ਪ੍ਰਗਟਾਇਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਾਡੀ ਲੰਬੇ ਅਰਸੇ ਤੋਂ ਮੰਗ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਹਨ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ। ਰੈਲੀ ਤੋਂ ਬਾਅਦ ਸ਼ਹਿਰ ਦੀ ਮੇਨ ਮਾਰਕੀਟ ਅਤੇ ਅੱਡਾ ਮਾਰਕੀਟ ਵਿਚ ਵਿਸ਼ਾਲ ਪੈਦਲ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ 30 ਜੂਨ ਨੂੰ 65,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਝੂਠਾ ਲਾਲੀ ਪੌਪ ਦਿੱਤਾ ਸੀ ਅਤੇ ਹੁਣ ਅਧਿਕਾਰੀ ਇਹ ਕਹਿ ਕੇ ਗੁਮਰਾਹ ਕਰ ਰਹੇ ਹਨ, ਕਿ ਫਾਈਲ ਗਵਰਨਰ ਕੋਲ ਗਈ ਹੋਈ ਹੈ, ਜਦਕਿ ਬਿਨਾਂ ਬਿੱਲ ਪਾਸ ਕੀਤੇ ਕੋਈ ਆਰਡੀਨੈਂਸ ਜਾਂਦਾ ਹੀ ਨਹੀਂ। ਇਸ ਤੋਂ ਇਲਾਵਾ ਡੀ.ਸੀ.ਜ਼, ਈ.ਓ.ਜ਼ ਅਤੇ ਕਮਿਸ਼ਨਰਾਂ ਰਾਹੀਂ ‘ਐਸਮਾ’ (ਈ.ਐਸ.ਐਮ. ਨੋ ਵਰਕ, ਨੋ ਪੇ) ਲਗਾਉਣ ਦੀਆਂ ਧਮਕੀਆਂ ਦੀ ਕਰੜੀ ਨਿੰਦਾ ਕਰਦਿਆਂ ਆਗੂਆਂ ਨੇ ਸਪਸ਼ਟ ਕੀਤਾ, ਕਿ ਹਾਈ ਕੋਰਟ ਨੇ ਮਸਲੇ ਦਾ ਨਿਪਟਾਰਾ ਕਰਨ ਲਈ ਕਿਹਾ ਸੀ, ਨਾ ਕਿ ਡੰਡੇ ਜਾਂ ਤਸ਼ੱਦਦ ਦੇ ਜ਼ੋਰ ‘ਤੇ ਕੰਮ ਕਰਵਾਉਣ ਲਈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਧਮਕੀਆਂ ਤੋਂ ਡਰਨ ਦੀ ਬਜਾਏ ਆਉਣ ਵਾਲੀਆਂ ਚੋਣਾਂ ਅਤੇ ਮੌਜੂਦਾ ਸਮੇਂ ਵੀ ਸਰਕਾਰ ਦੇ ਇਸ ਝੂਠੇ ਪ੍ਰੋਪੋਗੰਡੇ ਦਾ ਪੂਰੇ ਪੰਜਾਬ ਵਿਚ ਪਰਦਾਫਾਸ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਅਤੇ ਕਾਰਕੁਨ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਰਾਮਪਾਲ ਨੇ ਸਰਕਾਰੀ ਗਊਸ਼ਾਲਾ ਸੁੱਖੇ ਮਾਜਰਾ ਲਈ 100 ਕੁਇੰਟਲ ਤੂੜੀ ਦੀ ਦੂਜੀ ਖੇਪ ਭੇਜੀ ਅਗਲੀ ਖ਼ਬਰ ਜੁਆਇੰਟ ਫੋਰਮ ਤੇ ਏਕਤਾ ਮੰਚ ਦੇ ਸੱਦੇ ‘ਤੇ ਕੀਤੀ ਗਈ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।