17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੰਤ ਰਾਮਪਾਲ ਨੇ ਸਰਕਾਰੀ ਗਊਸ਼ਾਲਾ ਸੁੱਖੇ ਮਾਜਰਾ ਲਈ 100 ਕੁਇੰਟਲ ਤੂੜੀ ਦੀ ਦੂਜੀ ਖੇਪ ਭੇਜੀ

ਅਜੀਤ ਡੈਸਕ 22-07-2026
­ਨੂਰਪੁਰ ਬੇਦੀ, 21 ਜੁਲਾਈ (ਵਿੰਦਰਪਾਲ ਝਾਂਡੀਆਂ)- ਸੰਤ ਰਾਮਪਾਲ ਵਲੋਂ ਮਨੁੱਖਤਾ, ਜੀਵ ਦਇਆ ਤੇ ਸਮਾਜ ਭਲਾਈ ਲਈ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਤਹਿਤ ਸਰਕਾਰੀ ਕੈਟਲ ਪੌਂਡ (ਗਊਸ਼ਾਲਾ) ਪਿੰਡ ਸੁੱਖੇ ਮਾਜਰਾ ਵਿਖੇ ਹਰ ਮਹੀਨੇ 100 ਕੁਇੰਟਲ ਤੂੜੀ ਸੇਵਾ ਵਜੋਂ ਦੇਣ ਦੇ ਸੰਕਲਪ ਅਧੀਨ ਅੱਜ ਦੂਜੀ ਖੇਪ ਪਹੁੰਚਾਈ ਗਈ, ਜਿਸ ਨਾਲ ਗਊਸ਼ਾਲਾ ਵਿਚ ਰਹਿ ਰਹੀਆਂ ਸੈਂਕੜੇ ਬੇਜ਼ਬਾਨ ਗਊਆਂ ਲਈ ਚਾਰੇ ਦੀ ਨਿਰੰਤਰ ਵਿਵਸਥਾ ਯਕੀਨੀ ਬਣੀ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਗਊਸ਼ਾਲਾ ਵਿਖੇ ਚਾਰੇ ਦੀ ਕਮੀ ਕਾਰਨ ਗਊਆਂ ਦੀ ਸੰਭਾਲ ਕਰਨੀ ਬਹੁਤ ਮੁਸ਼ਕਲ ਹੋ ਰਹੀ ਸੀ। ਇਸ ਸਬੰਧੀ ਪਿੰਡ ਦੀ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਠ ਨੇ ਸੰਤ ਰਾਮਪਾਲ ਜੀ ਨੂੰ ਸਹਿਯੋਗ ਲਈ ਬੇਨਤੀ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਸੰਤ ਰਾਮਪਾਲ ਵਲੋਂ ਗਊਸ਼ਾਲਾ ਵਿਖੇ ਹਰ ਮਹੀਨੇ 100 ਕੁਇੰਟਲ ਤੂੜੀ ਲਗਾਤਾਰ ਸੇਵਾ ਵਜੋਂ ਭੇਜਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤਹਿਤ ਅੱਜ ਦੂਜੀ ਖੇਪ ਵੀ ਸਫਲਤਾਪੂਰਵਕ ਗਊਸ਼ਾਲਾ ਪਹੁੰਚ ਗਈ ਹੈ। ਗਊਸ਼ਾਲਾ ਵਿਖੇ ਚਾਰਾ ਪਹੁੰਚਣ ‘ਤੇ ਸਰਪੰਚ ਕਮਲੇਸ਼ ਦੇਵੀ ਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਠ ਸਹਿਤ ਸਮੂਹ ਗਊਸ਼ਾਲਾ ਪ੍ਰਬੰਧਕਾਂ ਨੇ ਸੰਤ ਰਾਮਪਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਰੰਤਰ ਸਹਿਯੋਗ ਨਾਲ ਗਊਸ਼ਾਲਾ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਸੈਂਕੜੇ ਬੇਜ਼ਬਾਨ ਗਊਆਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਪਿਛਲੀ ਖ਼ਬਰ ਸੰਦੋਆ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ, ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਨੇ ਨੰਗਲ ‘ਚ ਮਹਾਂਰੋਸ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।