17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜੁਆਇੰਟ ਫੋਰਮ ਤੇ ਏਕਤਾ ਮੰਚ ਦੇ ਸੱਦੇ ‘ਤੇ ਕੀਤੀ ਗਈ ਗੇਟ ਰੈਲੀ

ਅਜੀਤ ਡੈਸਕ 22-07-2026
ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਜੁਆਇੰਟ ਫੋਰਮ ਤੇ ਏਕਤਾ ਮੰਚ ਦੇ ਸੱਦੇ ‘ਤੇ ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਨੰਗਲ, ਇੰਪਲਾਈਜ਼ ਫੈਡਰੇਸ਼ਨ ਏਟਕ ਨੰਗਲ ਤੇ ਟੈਕਨੀਕਲ ਸਰਵਿਸ ਯੂਨੀਅਨ ਨੰਗਲ ਵਲੋਂ ਸਾਂਝੇ ਤੌਰ ‘ਤੇ ਗੇਟ ਰੈਲੀ ਸਬ ਡਿਵੀਜ਼ਨ ਨੰਗਲ ਵਿਚ ਕੀਤੀ ਗਈ। ਇਸ ਗੇਟ ਰੈਲੀ ਵਿਚ ਸਾਰੇ ਕਾਮਿਆਂ ਵਲੋਂ ਪੂਰਨ ਤੌਰ ‘ਤੇ ਹੜਤਾਲ ਵਿਚ ਹਿੱਸਾ ਲਿਆ ਗਿਆ। ਇਸ ਵਿਚ ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਪਾਸ ਕੀਤੇ ਗਏ ਬਿਜਲੀ ਬਿੱਲ 2020, ਲੇਬਰ ਕੋਡ ਬਿਲ, ਸੀਡ ਬਿਲ 2025 ਅਤੇ ਮਨਰੇਗਾ ਅਤੇ ਹੋਰ ਮਜ਼ਦੂਰ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕੀਤਾ ਗਿਆ । ਇਸ ਵਿਚ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਵਿਰੁੱਧ, ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਰੈਲੀ ਨੂੰ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ, ਸਕੱਤਰ ਸ਼ਿਵ ਕੁਮਾਰ ਤੇ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪ੍ਰਧਾਨ ਸਤੀਸ਼ ਕੁਮਾਰ, ਸਕੱਤਰ ਸੰਦੀਪ ਸਿੰਘ ਬਰਾਰੀ, ਉਪ ਪ੍ਰਧਾਨ ਜਤਿੰਦਰ ਕੁਮਾਰ ਤੇ ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਪ੍ਰਧਾਨ ਬਰਿੰਦਰ ਕੁਮਾਰ, ਸਕੱਤਰ ਕਮਲ ਸਿੰਘ ਫੋਰਮੈਨ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ ਦੇ ਵਿਰੁੱਧ ਪੂਰਨ ਹੜਤਾਲ ਕੀਤੀ ਗਈ। ਅੱਜ ਦੀ ਇਸ ਰੈਲੀ ਵਿਚ ਸੁਖਵਿੰਦਰ ਸਿੰਘ ਜੂਨੀਅਰ ਇੰਜੀਨੀਅਰ, ਕੇਵਲ ਕ੍ਰਿਸ਼ਨ, ਕਰਨ ਪਾਲ, ਰਜਿੰਦਰ ਸਿੰਘ, ਅਨਿਲ ਕੁਮਾਰ, ਰਾਜੇਸ਼ ਕੁਮਾਰ, ਯਸ਼ਪਾਲ, ਲਖਵੀਰ ਸਿੰਘ, ਚੰਦਨ ਕੁਮਾਰ, ਅਜੇ ਕੁਮਾਰ, ਚਮਨ ਲਾਲ, ਸੁਖਦੇਵ, ਰਾਜ ਕੁਮਾਰ, ਨੀਰਜ ਕੁਮਾਰ, ਦੀਪਕ ਕੁਮਾਰ, ਜਸਪਾਲ ਰਾਣਾ, ਬਿਕਰਮ ਸਿੰਘ ਛੇ ਜਗਤਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਨੇ ਨੰਗਲ ‘ਚ ਮਹਾਂਰੋਸ ਰੈਲੀ ਕੱਢੀ ਅਗਲੀ ਖ਼ਬਰ ਸਮੂਹ ਬਿਜਲੀ ਕਾਮੇ ਆਪਣੀਆਂ ਮੰਗਾਂ ਦੇ ਸਬੰਧ ’ਚ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।