10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅਕਾਲੀ ਆਗੂ ਬੀਬੀ ਵਿਰਕ ਦੀਆਂ ਦੋ ਧੀਆਂ ਵਲੋਂ ਅਮਰੀਕਾ ਵਿਖੇ ਮੈਰਿਟ ਸੂਚੀ ’ਚ ਆ ਕੇ ਹਾਸਿਲ ਕੀਤੀ ਮਾਸਟਰ ਡਿਗਰੀ

ਅਜੀਤ ਡੈਸਕ 04-07-2026
aਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਜੇ ਐਸ ਨਿੱਕੂਵਾਲ)-ਇੱਥੋਂ ਦੇ ਸ੍ਰੀ ਦਸਮੇਸ਼ ਅਕੈਡਮੀ ਸੜਕ ਤੇ ਰਹਿਣ ਵਾਲੇ ਠੇਕੇਦਾਰ ਕੁਲਵੰਤ ਸਿੰਘ ਵਿਰਕ ਅਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਰੂਪਨਗਰ ਦੀ ਸਾਬਕਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ ਦੀਆਂ ਦੋ ਹੋਣਹਾਰ ਧੀਆਂ ਜ਼ੋਬਨਪ੍ਰੀਤ ਕੌਰ ਵਿਰਕ ਅਤੇ ਹਰਲੀਨ ਕੌਰ ਵਿਰਕ ਵਲੋਂ ਸੰਯੁਕਤ ਰਾਜ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਇਰਵਾਇਨ ਸ਼ਹਿਰ ਦੀ ਨਾਮੀ ਵੈਸਟ ਕਲਿਫ ਯੂਨੀਵਰਸਿਟੀ ਤੋਂ ਸੂਚਨਾ ਤਕਨੀਕੀ ਅਤੇ ਸਾਈਬਰ ਸੁਰੱਖਿਆ ਵਿਸੇ ਵਿਚ ਮੈਰਿਟ ਸੂਚੀ ਵਿਚ ਆ ਕੇ ਮਾਸਟਰ ਡਿਗਰੀ ਹਾਸਲ ਕੀਤੀ ਹੈ। ਬੀਬੀ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੁੱਤਰੀਆਂ ਨੇ ਮੁੱਢਲੀ ਸਿੱਖਿਆ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਸਕੂਲਾਂ ਤੋਂ ਹਾਸਲ ਕੀਤੀ ਸੀ। ਇਸ ਤੋਂ ਬਾਅਦ ਹਰਲੀਨ ਕੌਰ ਨੇ ਗ੍ਰੈਜੁਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਅਤੇ ਜ਼ੋਬਨਪ੍ਰੀਤ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਤੋਂ ਪੜ੍ਹਾਈ ਕਰਕੇ ਅਮਰੀਕਾ ਵਿਖੇ ਤਿੰਨ ਸਾਲ ਪਹਿਲਾ ਦਾਖਲਾ ਲਿਆ ਸੀ। ਅਤੇ ਹੁਣ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਉਨ੍ਹਾਂ ਦੀਆਂ ਪੁੱਤਰੀਆਂ ਨੇ ਇਲਾਕੇ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ।ਬੀਬੀ ਵਿਰਕ ਦੀਆਂ ਸਪੁੱਤਰੀਆਂ ਵਲੋਂ ਕੀਤੀ ਪ੍ਰਾਪਤੀ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਕਾਰਜਕਾਰਨੀ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਬੀਬੀ ਚਰਨਜੀਤ ਕੌਰ ਮਲਿਕਪੁਰ, ਬੀਬੀ ਹਰਦੀਪ ਕੌਰ ਕੋਟਲਾ, ਐਸ.ਸੀ. ਸੈਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਹਰੀਵਾਲ, ਬੀ.ਸੀ. ਸੈਲ ਦੇ ਹਲਕਾ ਪ੍ਰਧਾਨ ਗੁਰਨਾਮ ਸਿੰਘ ਫੋਰਮੈਨ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਡਾ. ਰਾਮ ਆਸਰਾ ਸਿੰਘ, ਬਲਦੇਵ ਸਿੰਘ ਦਮੋਦਰ ਸਿੰਘ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਪਿਛਲੀ ਖ਼ਬਰ ਪੇਂਡੂ ਚੌਕੀਦਾਰਾਂ ਨੇ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਨੂੰ ਪੰਜਾਬ ਸਰਕਾਰ ਦੇ ਨਾਂਅ ਤੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਰੋਪੜ ਦੀ ਵਿਦਿਆਰਥਣ ਨੇ ਨੈਸ਼ਨਲ ਖੇਡਾਂ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।